Go Back

ਬੇਲਾ ਕਾਲਜ ਨੇ ਕਰਵਾਇਆ ਰਾਸ਼ਟਰੀ ਸੈਮੀਨਾਰ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਪੋਸਟ ਗ੍ਰੈਜੂਏਟ ਹਿਊਮੈਨਟੀਜ਼ ਵਿਭਾਗ ਅਤੇ ਇੰਸੀਚਿਊਟ ਇਨੋਵੇਸ਼ਨ ਕਾਊਂਸਲ ਵੱਲੋਂ ਨੈਸ਼ਨਲ ਐਜੂਕੇਸ਼ਨ ਟਰੱਸਟ ਦੇ ਸਹਿਯੋਗ ਨਾਲ “ਇਨੋਵੇਟਿਵ ਪਾਥਵੇਜ਼ ਫਾਰ ਏ ਸਸਟੇਨੇਬਲ ਫਿਊਚਰ: ਬਰਿਿਜੰਗ ਇੰਨਵਾਰੇਨਮੈਂਟ, ਇੰਟਰਪ੍ਰੀਨਿਊਰਸ਼ਿਪ ਅਤੇ ਸੰਸਟੇਨੇਬਿਿਲਟੀ” ਵਿਸ਼ੇ ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ ਕਰਵਾਏ ਜਾਣ ਵਾਲੇ ਇਹ ਸੈਮੀਨਾਰ ਵਿੱਚ ਬੇਲਾ ਕਾਲਜ ਇਸ ਸੈਮੀਨਾਰ ਨੂੰ ਕਰਵਾਉਣ ਵਾਲਾ ਪਹਿਲਾ ਕਾਲਜ ਹੈ। ਇਸ ਸੈਮੀਨਾਰ ਵਿੱਚ ਡਾ. ਕੇ. ਐਨ. ਯੋਗਾਲਕਸ਼ਮੀ, ਡੀਨ, ਸਕੂਲ ਆਫ ਇਨਵਾਰੇਨਮੈਂਟ ਐਂਡ ਅਰਥ ਸਾਇੰਸਜ, ਪੋ੍ਰਫੈਸਰ ਅਤੇ ਮੁਖੀ, ਇਨਵਾਰੇਨਮੈਂਟ ਸਾਇੰਸ ਅਤੇ ਟੈਕਨਾਲੋਜੀ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ, ਪੰਜਾਬ ਵੱਲੋਂ ਮੁਖ ਸੰਬੋਧਨੀ ਭਾਸ਼ਣ ਦਿੱਤਾ ਗਿਆ।ਉਹਨਾਂ ਨੇ “ਪਲਾਸਟਿਕ ਪਲਿਊਸ਼ਨ” ਵਿਸ਼ੇ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਵਾਤਾਵਰਨ ਵਿੱਚ ਪਲਾਸਟਿਕ ਦੀ ਵੱਧ ਰਹੀ ਮਾਤਰਾ ਚਿੰਤਾ ਦਾ ਵਿਸ਼ਾ ਹੈ।ਉਹਨਾਂ ਪਲਾਸਟਿਕ ਦੇ ਉਤਪਾਦਨ ਅਤੇ ਹੁਣ ਤੱਕ ਇਸਦੇ ਵੱਧ ਰਹੇ ਉਤਪਾਦਨ ‘ਤੇ ਚਾਨਣਾ ਪਾਇਆ।ਉਹਨਾਂ ਕਿਹਾ ਕਿ ਵਾਤਾਵਰਨ ਸੰਭਾਲ ਅਤੇ ਇਸ ਖੇਤਰ ਵਿੱਚ ਉੱਦਮਤਾ ਵਧਾਉਣ ਲਈ ਅਨੇਕਾਂ ਉਪਰਾਲੇ ਜਿਵੇਂ ਕਿ ਪਲਾਸਟਿਕ ਸਰਕੂਲੈਰਿਟੀ, ਬਾਇਓਡੀਗਰੇਡੇਬਲ ਪੋ