Go Back

ਬੇਲਾ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ



ਬੇਲਾ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਆਈ.ਸੀ.ਸੀ.ਅਤੇ ਆਈ.ਕਿਊ.ਏ.ਸੀ. ਸੈੱਲ ਵੱਲੋਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਰਾਸ਼ਟਰੀ ਵੋਟਰ ਦਿਵਸ ਨੌਜਵਾਨ ਪੀੜ੍ਹੀ ਨੂੰ ਵੋਟ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਕਰਨ ਲਈ ਪੇ੍ਰਰਨ ਦਾ ਵੱਡਮੁੱਲਾ ਅਵਸਰ ਹੈ। ਉਹਨਾਂ ਦੱਸਿਆ ਕਿ ਇਸ ਵਰ੍ਹੇ ਵੋਟਰ ਦਿਵਸ ਗਤੀਵਿਧੀ ਇੰਚਾਰਜ ਡਾ. ਕੁਲਦੀਪ ਕੌਰ ਵੱਲੋਂ ਕਰਵਾਇਆ ਗਿਆ।ਇਸ ਦੌਰਾਨ ਐਨ.ਸੀ.ਸੀ. ਵਿਦਿਆਰਥੀਆਂ ਦੀ ਅਗਵਾਈ ਅਧੀਨ ਵਿਦਿਆਰਥੀਆਂ ਨੇ ਵੋਟ ਦੇ ਸਹੀ ਅਧਿਕਾਰਾਂ ਦੀ ਵਰਤੋਂ, ਧਰਮ, ਜਾਤ, ਪੈਸਾ ਆਦਿ ਦੇ ਲਾਲਚ ਤੋਂ ਬਿਨਾਂ ਲੋਕਤੰਤਰ ਦੀ ਰੱਖਿਆ ਲਈ ਆਪਣੇ ਵੋਟ ਦੀ ਸੁਚੱਜੀ ਵਰਤੋਂ ਕਰਨ ਦੀ ਸਹੁੰ ਚੁੱਕੀ। ਇਸ ਮੌਕੇ ਰਾਜਨੀਤੀ ਵਿਭਾਗ ਦੀ ਮੁਖੀ ਪੋ੍ਰ. ਰੋਜ਼ੀ ਰਾਣੀ ਵੱਲੋਂ ਵੋਟ ਦੀ ਲੋਕਤੰਤਰੀ ਮੁਲਕਾਂ ਵਿੱਚ ਮਹੱਤਤਾ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਿੱਤਾ ਗਿਆ।ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਅਖ਼ੀਰ ਵਿੱਚ ਸਭ ਵਿਦਿਆਰਥੀਆਂ ਨੂੰ ਆਪਣੇ ਚੰਗੇਰੇ ਭਵਿੱਖ ਲਈ ਚੰਗੀਆਂ ਸਰਕਾਰਾਂ ਚੁਨਣ ਦਾ ਸੁਨੇਹਾ ਵਿਦਿਆਰਥੀਆਂ ਨੂੰ ਦਿੱਤਾ। ਇਸ ਮੌਕੇ ਡਾ. ਮਮਤਾ ਅਰੋੜਾ ਤੇ ਸਮੁੱਚਾ ਪੋਸਟ ਗ੍ਰੈਜੂਏਟ ਹਿਊਮੈਨਟੀਜ਼ ਵਿਭਾਗ ਮੌਜੂਦ ਸੀ।