Go Back

ਰੋਪੜ-ਫਤਿਹਗੜ੍ਹ ਸਾਹਿਬ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਤੀਜੇ ਅਤੇ ਚੋਥੇ ਦਿਨ ਵੀ ਬੇਲਾ ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੋਪੜ-ਫਤਿਹਗੜ੍ਹ ਸਾਹਿਬ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਤੀਜੇ ਅਤੇ ਚੋਥੇ ਦਿਨ ਮਾਣਮੱਤੀਆਂ ਪੁਜੀਸ਼ਨਾਂ ਹਾਸਲ ਕਰਕੇ ਬੇਲਾ ਕਾਲਜ ਦਾ ਨਾਮ ਰੋਸ਼ਨ ਕੀਤਾ। ਇਸ ਦੀ ਜਾਣਕਾਰੀ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਨੇ ਭੰਗੜੇ ਅਤੇ ਗਿੱਧੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਨਾਟਕ, ਮਮਿਕਰੀ, ਫੋਟੋਗ੍ਰਾਫੀ, ਭੰਡ ਇਹਨਾਂ ਸਾਰੀਆਂ ਆਈਟਮਾਂ ਵਿੱਚ ਬੇਲਾ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ। ਉਹਨਾਂ ਦੱਸਿਆ ਕਿ ਇਹ ਵਿਦਿਆਰਥੀ ਡੇਢ ਮਹੀਨੇ ਤੋਂ ਦਿਨ ਰਾਤ ਲਗਾਤਾਰ ਤਿਆਰੀ ਕਰ ਰਹੇ ਸਨ। ਵਿਿਦਆਰਥੀਆਂ ਨੇ ਯੁਵਕ ਮੇਲੇ ਦੇ ਪਹਿਲੇ ਦਿਨ ਵੀ ਕਾਲਜ ਨੇ ਸਕਿੱਟ ਅਤੇ ਥੀਏਟਰ ਆਈਟਮਾਂ ਵਿੱਚ ਆਪਣੀ ਧਾਂਕ ਜਮਾਈ ਹੈ। ਡਾ. ਸ਼ਾਹੀ ਨੇ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਨੂੰ ਇੱਕ ਵੱਡਾ ਮੰਚ ਪ੍ਰਦਾਨ ਕਰਦੇ ਹਨ। ਬੇਲਾ ਕਾਲਜ ਦੁਆਰਾ ਹਾਸਲ ਕੀਤੀਆ ਮਾਣ-ਮੱਤੀਆਂ ਪ੍ਰਾਪਤੀਆਂ ਨੇ ਕਾਲਜ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੰਦੇ ਹੋਏ ਕਿ ਬੇਲਾ ਕਾਲਜ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਹਮੇਸ਼ਾਂ ਹੀ ਇਸੇ ਤਰਾਂ ਹਰ ਸੰਭਵ ਕੋਸ਼ਿਸ ਕਰਦਾ ਰਹੇਗਾ। ਇਸ ਮੌਕੇ ਡਾ. ਮਮਤਾ ਅਰੋੜਾ ਕਾਲਜ ਯੂਥ ਫੈਸਟੀਵਲ ਕੋਆਰਡੀਨੇਟਰ ਪ੍ਰੋ. ਸੁਨੀਤਾ ਰਾਣੀ, ਡਾ. ਹਰਪ੍ਰੀਤ ਕੌਰ, ਸਮੂਹ ਸਟਾਫ਼, ਕੋਚ ਅਤੇ ਵਿਿਦਆਰਥੀ ਮੌਜੂਦ ਸਨ।