
ਬੇਲਾ ਕਾਲਜ ਵਿਖੇ ਆਈ.ਆਈ.ਸੀ. ਯੂੁਨਿਟ ਵੱਲੋਂ ਕਰਵਾਇਆ ਗਿਆ ਇੱਕ ਰੋਜ਼ਾ ਸੈਮੀਨਾਰ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈੋਮੋਰੀਅਲ ਕਾਲਜ ਬੇਲਾ ਵਿਖੇ ਇੰਸਟੀਚਿਊਟ ਇੰਨੋਵੇਸ਼ਨ ਕਾੳਂੂਸਲ ਯੂੁਨਿਟ ਵੱਲੋਂ ਇੱਕ ਰੋਜ਼ਾ ਸੈਮੀਨਾਰ “ਫਰਾਮ ਇੰਪੈਕਟ ਟੂ ਆਈਡੀਆ: ਨੈਵੀਗੇਟਿੰਗ ਦ ਸਟਾਟ-ਅੱਪ ਜਰਨੀ”ਕਰਵਾਇਆ ਗਿਆ। ਇਸ ਸੰਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਆਈ.ਆਈ.ਸੀ. ਦੀ ਸਥਾਪਨਾ ਅਪ੍ਰੈਲ 2024 ਵਿੱਚ ਹੋਈ ਅਤੇ ਇਸ ਅਧੀਨ ਅਨੇਕਾਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਅੱਜ ਦਾ ਇਹ ਸੈਮੀਨਾਰ ਸਟਾਟ-ਅੱਪ ਐੇਕਟੀਵਿਟੀ ਕਨਵੀਨਰ ਸਹਾਇਕ ਪੋ੍ਰ. ਇਸ਼ੂ ਬਾਲਾ ਅਤੇ ਡਾ. ਨਿਰਪਇੰਦਰ ਕੌਰ ਵੱਲੋਂ ਉਲੀਕਿਆ ਗਿਆ। ਇਸ ਵਿੱਚ ਮੁੱਖ ਬੁਲਾਰਿਆਂ ਵਜੋਂ ਸ਼੍ਰੀ ਰਵਿੰਦਰ ਠਾਕੁਰ,ਡਾਇਰੈਕਟਰ ਅਤੇ ਹੈੱਡ ਵੈਟੇਰਨ ਅਕੈਡਮੀ ਮੋਹਾਲੀ ਅਤੇ ਸ. ਜਗਜੀਵਨ ਸਿੰਘ ਗਿੱਲ ਨੇ ਸ਼ਿਰਕਤ ਕੀਤੀ। ਸ਼੍ਰੀ ਰਵਿੰਦਰ ਠਾਕੁਰ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀਆਂ ਨੂੰ ਬਿਜਨੈਸ, ਨੌਕਰੀ ਅਤੇ ਸਵੈ-ਰੁਜ਼ਗਾਰ ਦੀਆਂ ਸੰਭਾਵਨਾਵਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਬਦਲ ਰਹੇ ਮਾਰਕੀਟ ਰੁਝਾਨਾਂ ਸੰਬੰਧੀ ਜਾਗਰੂਕ ਹੋਣ ਲਈ ਪੇ੍ਰਰਿਆ। ਇਸ ਉਪਰੰਤ ਸ. ਜਗਜੀਵਨ ਸਿੰਘ ਗਿੱਲ ਨੇ ਖਾਸ ਤੌਰ ਤੇ ਟਰੇਡਿੰਗ ਮਾਰਕੀਟ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਾਰੇ ਹੀ ਪ੍ਰਤੀਭਾਗੀਆਂ ਨੂੰ ਉੱਦਮਤਾ ਦੇ ਖੇਤਰ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਧੀ ਜਾਣੂੰ ਕਰਵਾਇਆ। ਇਸਦੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਮਾਰਡਨ ਟਰੇਡਿੰਗ ਨੁਕਤੇ, ਵਿੱਤ,ਆਈਡੀਆ ਜੈਨੇਰੇਸ਼ਨ, ਸਾਰਥਿਕਤਾ, ਸਮੂਹਿਕ ਯਤਨ, ਪ੍ਰੋਟੋਟਾਈਪ ਡਿਵੈੱਲਪਮੈਂਟ, ਲਾਂਚ ਅਤੇ ਸਫ਼ਲਤਾ ਸੰਬੰਧੀ ਦੱਸਿਆ। ਉਹਨਾਂ ਇਹ ਵੀ ਕਿਹਾ ਕਿ ਅਜੋਕੇ ਸਮੇਂ ਵਿੱਚ ਵਿੱਤ ਨਾਲੋਂ ਵਧੇਰੇ ਜ਼ਰੂਰਤ ਗਿਆਨ ਦੀ ਹੈ। ਇਸ ਲਈ ਸਿੱਖਿਅਤ ਹੋਣ ਤੋਂ ਬਾਅਦ ਹੀ ਸਟਾਰਟ ਅੱਪ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਸੈਮੀਨਾਰ ਦੇ ਅਖ਼ੀਰ ਵਿੱਚ ਡਾ. ਸੰਦੀਪ ਕੌਰ, ਪੈ੍ਜੀਡੈੈਂਟ ਆਈ.ਆਈ.ਸੀ. ਨੇ ਬੁਲਾਰਿਆਂ ਦਾ ਧੰਨਵਾਦ ਕੀਤਾ। ਇਸ ਉਪਰੰਤ ਉਹਨਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍. ਗਗਨਦੀਪ ਕੌਰ, ਪੋ੍ਰ. ਨਵਨੀਤ ਕੌਰ, ਪੋ੍ਰ. ਇੰਦਰਪਾਲ ਕੌਰ ਅਤੇ ਲਾਇਬ੍ਰੇਰੀਅਨ ਸੀਮਾ ਠਾਕੁਰ ਅਤੇ ਵਿਦਿਆਰਥੀ ਹਾਜ਼ਰ ਸਨ।