
ਬੇਲਾ ਕਾਲਜ ਵਿਖੇ ਗਣਤੰਤਰ ਦਿਵਸ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ 76ਵਾਂ ਗਣਤੰਤਰ ਦਿਵਸ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਹ ਗਤੀਵਿਧੀ ਕਾਲਜ ਦੀ ਆਈ.ਸੀ.ਸੀ, ਐਨ.ਸੀ.ਸੀ. ਅਤੇ ਐਨ.ਐਸ.ਐਸ. ਵਿਭਾਗਾਂ ਅਧੀਨ ਕਰਵਾਇਆ ਗਿਆ। ਇਸ ਸੰਬੰਧੀ ਵਿਸਤ੍ਰਿਤ ਰੂਪ ਵਿੱਚ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸੰਸਥਾ ਹਰ ਵਰ੍ਹੇ ਗਣਤੰਤਰ ਦਿਵਸ ਪੂਰਨ ਹੁਲਾਸ ਨਾਲ ਮਨਾਉਂਦੀ ਹੈ ਅਤੇ ਵਿਦਿਆਰਥੀਆਂ ਨੂੰ ਸੰਵਿਧਾਨ ਦੀ ਮਹੱਤਤਾ ਸੰਬੰਧੀ ਚਾਨਣਾ ਪਾਉਂਦੀ ਹੈ।ਇਸ ਵਰ੍ਹੇ ਮੁੱਖ ਮਹਿਮਾਨ ਵਜੋਂ ਸ. ਜਗਵਿੰਦਰ ਸਿੰਘ ਪੰਮੀ, ਸਕੱਤਰ, ਕਾਲਜ ਪ੍ਰਬੰਧਕ ਕਮੇਟੀ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਆਪਣੇ ਕਰ ਕਮਲਾਂ ਨਾਲ ਤਿਰੰਗਾ ਲਹਿਰਾਇਆ।ਸ. ਜਗਵਿੰਦਰ ਸਿੰਘ ਪੰਮੀ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਭਾਰਤ ਦਾ ਸੰਵਿਧਾਨ ਡਾ. ਬੀ.ਆਰ.ਅੰਬੇਦਕਰ ਦੀ ਵੱਡਮੁੱਲੀ ਦੇਣ ਹੈ। ਇਸਨੇ ਦੇਸ਼ ਲਈ ਭਵਿੱਖ ਦੀ ਪੈਰਵਾਈ ਕੀਤੀ। ਸੰਵਿਧਾਨ ਦੀ ਹੀ ਦੇਣ ਹੈ ਕਿ ਹਰ ਭਾਰਤੀ ਨਾਗਰਿਕ ਬਰਾਬਰ ਧਰਮ, ਰੰਗ. ਨਸਲ, ਲਿੰਗ ਆਦਿ ਦੇ ਵਿਤਕਰੇ ਤੋਂ ਬਿਨਾਂ ਬਰਾਬਰ ਅਧਿਕਾਰਾਂ ਦਾ ਆਨੰਦ ਮਾਣ ਰਿਹਾ ਹੈ। ਉਹਨਾਂ ਕਿਹਾ ਕਿ ਸੰਵਿਧਾਨ ਨੇ ਹੀ ਦੇਸ਼ ਨੂੰ ਗੁਣਾਤਮਕ ਪੱਧਰ ਤੇ ਉੱਪਰ ਉੱਠਣ ਵਿੱਚ ਸਹਾਇਤਾ ਕੀਤੀ ਹੈ।ਪੋ੍ਰਗਰਾਮ ਦੇ ਅਖ਼ੀਰ ਵਿੱਚ ਫਾਰਮੇਸੀ ਕਾਲਜ ਬੇਲਾ ਪ੍ਰਿੰਸੀਪਲ ਡਾ. ਸੈਲੇਸ਼ ਸ਼ਰਮਾ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਸ. ਮੇਹਰ ਸਿੰਘ ਪ੍ਰਿੰਸੀਪਲ ਮਹਾਰਾਣੀ ਸਤਿੰਦਰ ਕੌਰ ਸੀ.ਸੈ. ਸਕੂਲ ਬੇਲਾ, ਸ਼੍ਰੀਮਤੀ ਨੀਤੂ ਸ਼ਰਮਾ, ਪ੍ਰਿੰਸੀਪਲ, ਕਿੱਡਜ਼ੀ ਸਕੂਲ ਬੇਲਾ, ਸਭ ਸੰਸਥਾਵਾਂ ਦਾ ਸਮੁੱਚਾ ਸਟਾਫ, ਐਨ.ਸੀ.ਸੀ. ਅਤੇ ਐਨ.ਐਸ.ਐਸ. ਦੇ ਕੈਡਿਟ ਹਾਜ਼ਰ ਸਨ।