
ਬੇਲਾ ਕਾਲਜ ਵਿਖੇ ਹੋਇਆ ਸੰਪਰਕ ਪੋ੍ਰਗਰਾਮ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਚਮਕੌਰ ਸਾਹਿਬ ਦੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਸੰਪਰਕ ਪੋ੍ਗਰਾਮ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਵਿਭਾਗ ਵੱਲੋਂ ਸ. ਮਨਜੀਤ ਸਿੰਘ ਔਲਖ ਡੀ.ਐਸ.ਪੀ. ਅਤੇ ਸ. ਗੁਰਮੀਤ ਸਿੰਘ ਐਸ.ਐਚ.ਓ. ਨੇ ਮਾਹਿਰ ਬੁਲਾਰਿਆਂ ਅਤੇ ਨੁਮਾਇੰਦਿਆਂ ਵਜੋਂ ਸ਼ਿਰਕਤ ਕੀਤੀ। ਪੋ੍ਰਗਰਾਮ ਦੀ ਸ਼ੁਰੂਆਤ ਵਿੱਚ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੋਵਾਂ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੇ “ਯੁੱਧ ਨਸ਼ਿਆਂ ਵਿਰੁੱਧ” ਚੱਲ ਰਹੇ ਸੰਪਰਕ ਪੋ੍ਰਗਰਾਮ ਦੀ ਸ਼ਲਾਘਾ ਕੀਤੀ। ਡੀ.ਐਸ.ਪੀ. ਸ਼੍ਰੀ ਔਲਖ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਅਲਾਮਤ ਵਿਰੁੱਧ ਸੁਚੇਤ ਹੋਣ ਲਈ ਪੇ੍ਰਰਿਆ। ਉਹਨਾਂ ਕਿਹਾ ਕਿ ਨਸ਼ਿਆਂ ਨਾਲ ਜਿੱਥੇ ਜ਼ਿੰਦਗੀ ਦਾ ਵੱਡਮੁੱਲਾ ਸਮਾਂ ਅਤੇ ਸਿਹਤ ਖਰਾਬ ਹੁੰਦੀ ਹੈ ਉੱਥੇ ਸਮਾਜ ਵਿੱਚ ਕਈ ਕੁਰੀਤੀਆਂ ਜਨਮ ਲੈਂਦੀਆਂ ਹਨ। ਉਹਨਾਂ ਇਹ ਵੀ ਦੱਸਿਆ ਕਿ ਨਸ਼ਿਆਂ ਵਿੱਚ ਗ੍ਰਸਤ ਲੋਕਾਂ ਦੀ ਮਦਦ ਲਈ ਪੰਜਾਬ ਪੁਲਿਸ ਅਤੇ ਇਸ ਦੇ ਬਣੇ ਸੈਂਟਰਾਂ ਦੀ ਮਦਦ ਲਈ ਜਾ ਸਕਦੀ ਹੈ। ਇਸ ਦੇ ਉਪਰੰਤ ਉਹਨਾਂ ਨੇ ਸਾਈਬਰ ਕ੍ਰਾਈਮ ਦੇ ਵੱਧ ਰਹੇ ਝੁਕਾਅ ਸੰਬੰਧੀ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਤੀ ਚੇਤੰਨ ਹੋਣ ਦੇ ਅਨੇਕਾਂ ਸੁਝਾਅ ਦਿੱਤੇ। ਇਸ ਮੌਕੇ ਐਸ.ਐਚ.ਓ. ਸ. ਗੁਰਮੀਤ ਸਿੰਘ ਨੇ ਟ੍ਰੈਫ਼ਿਕ ਨਿਯਮਾਂ ਸੰਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਹਨਾਂ ਨੇ ਨਸ਼ਿਆਂ ਦੇ ਪ੍ਰਭਾਵ ਹੇਠ ਵਾਹਨ ਚਾਲਕਾਂ ਵੱਲੋਂ ਕੀਤੇ ਜਾ ਰਹੇ ਹਾਦਸਿਆਂ ‘ਤੇ ਵੀ ਚਰਚਾ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਹੋਣ ਵਜੋਂ ਇਹਨਾਂ ਅਲਾਮਤਾਂ ਵਿਰੁੱਧ ਸਮਾਜ ਨੂੰ ਲਾਮਬੰਦ ਕਰਨ ਲਈ ਵਲੰਟੀਅਰ ਬਣਨ ਦਾ ਸੁਝਾਅ ਪੇਸ਼ ਕੀਤਾ। ਪੋ੍ਰਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਸ਼ਾਹੀ ਨੇ ਡੀ.ਐਸ.ਪੀ. ਸ. ਮਨਜੀਤ ਸਿੰਘ ਔਲਖ ਅਤੇ ਐਸ.ਐਚ.ਓ. ਸ. ਗੁਰਮੀਤ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੋ੍ਰ. ਸੁਨੀਤਾ ਰਾਣੀ, ਲੈਫਟੀਨੈਂਟ ਪੋ੍ਰ. ਪ੍ਰਿਤਪਾਲ ਸਿੰਘ, ਪੋ੍ਰ. ਅਮਰਜੀਤ ਸਿੰਘ, ਡਾ. ਹਰਪ੍ਰੀਤ ਕੌਰ, ਪੋ੍ਰ. ਰੋਜ਼ੀ ਰਾਣੀ, ਡਾ. ਕੁਲਦੀਪ ਕੌਰ, ਪੋ੍ਰ. ਅਭਿਸ਼ੇਕ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ।
AMAR SHAHEED BABA AJIT SINGH JUJHAR SINGH MEMORIAL COLLEGE
BELA (ROPAR) 140 111 (PUNJAB)
mail@belacollege.org
Copyright belacollege.org © 2025 . All Rights Reserved. Designed by Infowaves