Go Back

ਬੇਲਾ ਕਾਲਜ ਵਿੱਚ ਸੱਤ ਰੋਜਾ ਐਨ.ਐਸ.ਐਸ ਕੈਂਪ ਸਮਾਪਤ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਵਾਨਿਤ ਸੱਤ ਰੋਜਾ ਐਨ.ਐਸ.ਐਸ ਕੈਂਪ ਸਫਲਤਾਪੂਰਵਕ ਸਮਾਪਤ ਹੋਇਆ।ਇਹ ਕੈਂਪ ਐਨ.ਐਸ.ਐਸ ਕੋਆਰਡੀਨੇਟਰ ਸਹਾਇਕ ਪ੍ਰੋ. ਸੁਨੀਤਾ ਰਾਣੀ ਅਤੇ ਸਹਾਇਕ ਪੋ੍ਰ. ਅਮਰਜੀਤ ਸਿੰਘ ਦੀ ਸੁਯੋਗ ਅਗਵਾਈ ਅਧੀਨ ਲਗਾਇਆ ਗਿਆ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸੱਤ ਰੋਜਾ ਕੈਂਪ ਦਾ ਮੁੱਖ ਥੀਮ “ਵਿਜਨ ਕਲੀਨ ਇੰਡੀਆ” ਸੀ ਜਿਸ ਤਹਿਤ ਬੇਲਾ ਕਾਲਜ ਵੱਲੋਂ ਗੋਦ ਲਏ ਪਿੰਡਾਂ ਵਿੱਚ ਸਫਾਈ ਮੁਹਿੰਮ ਤਹਿਤ ਕਾਰਜ ਕੀਤਾ ਗਿਆ।ਕੈਂਪ ਦੇ ਪਹਿਲੇ ਦਿਨ ਹਰਜੋਤ ਕੌਰ ਏ.ਡੀ.ਸੀ ਰੂਪਨਗਰ ਵੱਲੋਂ ਉਦਘਾਟਨ ਕੀਤਾ ਗਿਆ ਅਤੇ ਇਸ ਕੈਂਪ ਵਿੱਚ ਸ਼ਾਮਿਲ ਵਲੰਟੀਅਰਾਂ ਦੇ ਯੂਨਿਟ ਨੂੰ ਪੂਰਨ ਤਨਦੇਹੀ ਨਾਲ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਗਿਆ। ਦੂਜੇ ਦਿਨ ਐਨ. ਐਸ.ਐਸ ਵਲੰਟੀਅਰਾਂ ਵੱਲੋਂ ਬੇਲਾ ਪਿੰਡ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਤੀਜੇ ਦਿਨ ਭੈਰੋਂ ਮਾਜਰਾ ਪਿੰਡ ਦੇ ਚੌਗਿਰਦੇ ਦੀ ਸਫਾਈ ਕੀਤੀ ਗਈ। ਜਿਸ ਵਿੱਚ ਪਿੰਡ ਦੇ ਸਰਪੰਚ ਸ਼੍ਰੀ ਮਤੀ ਰਾਜਿੰਦਰ ਕੌਰ ਨੇ ਭਰਪੂਰ ਸਹਿਯੋਗ ਦਿੱਤਾ। ਕੈਂਪ ਦੇ ਚੌਥੇ ਦਿਨ ਵਲੰਟੀਅਰਾਂ ਨੇ ਬਲਰਾਮ ਪੁਰ ਸਕੂਲ ਦੀ ਅਤੇ ਇਸ ਦੇ ਚੌਗਿਰਦੇ ਦੀ ਸਫਾਈ ਕੀਤੀ, ਜਿਸਦੀ ਪਿੰਡ ਦੇ ਸਰਪੰਚ ਨੇ ਸ. ਸਤਵਿੰਦਰ ਸਿੰਘ ਨੇ ਬੇਹੱਦ ਸ਼ਲਾਘਾਂ ਕੀਤੀ ਅਤੇ ਕਾਰਜ ਵਿੱਚ ਸਹਿਯੋਗ ਵੀ ਦਿੱਤਾ।ਕੈਂਪ ਦੇ ਪੰਜਵੇਂ ਦਿਨ ਫਿਰੋਜਪੁਰ ਅਤੇ ਜਟਾਣਾਂ ਪਿੰਡ ਦੇ ਸਕੂਲਾਂ ਵਿੱਚ ਸਫਾਈ ਕੀਤੀ ਗਈ। ਇਸ ਦੌਰਾਨ ਫਿਰੋਜਪੁਰ ਪਿੰਡ ਦੇ ਸਕੂਲ ਦੇ ਹੈਡ ਮਾਸਟਰ ਸ. ਜਸਵਿੰਦਰ ਸਿੰਘ ਨੇ ਆਲੇ ਦੁਆਲੇ ਦੀ ਸਫਾਈ ਮਹੱਤਤਾ ਅਤੇ ਸਕੂਲ ਦੇ ਅਧਿਆਪਕ ਸ਼. ਨਵਰੀਤ ਸਿੰਘ ਨੇ ਨੈਤਿਕ ਕਦਰਾ ਕੀਮਤਾਂ ਵਿਸ਼ੇ ਤੇ ਵਲੰਟੀਅਰਾਂ ਨਾਲ ਆਪਣੇ ਵਿਚਾਰ ਸਾਂਾਝੇ ਕੀਤੇ। ਕੈਂਪ ਦੇ ਛੇਵੇ ਦਿਨ ਕਾਲਜ ਕੈਂਪਸ ਵਿੱਚ ਵਿਿਦਆਰਥੀਆਂ ਦੀਆਂ ਵੱਖੋ ਵੱਖਰੀਆਂ ਖੇਡਾਂ ਕਰਵਾਈਆਂ ਗਈਆਂ ਅਤੇ ਐਨ.ਐਸ.ਐਸ ਕੋਆਰਡੀਨੇਟਰ ਸਹਾਇਕ ਪ੍ਰੋ. ਸੁਨੀਤਾ ਰਾਣੀ ਵੱਲੋਂ ਮਾਨਸਿਕ ਸਵੱਛਤਾ ਵਿਸ਼ੇ ਤੇ ਵਲੰਟੀਅਰਾਂ ਨੂੰ ਵਿਸ਼ੇਸ਼ ਭਾਸ਼ਣ ਦਿੱਤਾ ਗਿਆ ਅਤੇ ਕੋਆਰਡੀਨੇਟਰ ਸਹਾਇਕ ਪ੍ਰ. ਅਮਰਜੀਤ ਸਿੰਘ ਵੱਲੋਂ ਵਲੰਟੀਅਰਾਂ ਨੂੰ ਨਸ਼ੇ ਦੇ ਵਿਰੁੱਧ ਸਂਹ ਖਵਾਈ ਗਈ। ਕੈਂਪ ਦੇ ਅਖੀਰਲੇ ਦਿਨ ਕਾਲਜ਼ ਪਿੰ੍ਰਸੀਪਲ ਵੱਲੋਂ ਵਲੰਟੀਅਰਾਂ ਨਾਲ ਰੂ-ਬ-ਰੂ ਮਿਲਣੀ ਤਹਿਤ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼ਮੂਲੀਅਤ ਕਰਨ ਵਾਲੇ ਦਾ ਸੰਜੀਦਗੀ ਅਤੇ ਸਮਰਪਣ ਨਾਲ ਇਸ ਕੈਂਪ ਨੂੰ ਨੇਪਰੇ ਚਾੜ੍ਹਨ ਵਿੱਚ ਨਿਭਾਈ ਭੂਮਿਕਾ ਲਈ ਉਹਨਾਂ ਦੀ ਸਰਾਹਨਾ ਕੀਤੀ । ਇਸ ਮੌਕੇ ਬੋਲਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਗੀਆਂ ਨੇ ਕੈਂਪ ਦੇ ਆਯੋਜਕਾਂ ਅਤੇ ਵਲੰਟੀਅਰਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸਮਾਜ ਸੇਵਾ ਦੇ ਗੁਣਾਂ ਦੇ ਧਾਰਨੀ ਹੋਣ ਲਈ ਨਸੀਹਤ ਦਿੱਤੀ। ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਅਤੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਵਲੰਟੀਅਰਾਂ ਨੂੰ ਸਮਾਜ ਸੇਵਾ ਵਿੱਚ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਆ ਅਤੇ ਸੰਸਥਾ ਵੱਲੋ ਉਹਨਾਂ ਦੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਸਹਾਇਕ ਹੋਣ ਦਾ ਵਾਅਦਾ ਵੀ ਕੀਤਾ। ਇਸ ਮੌਕੇ ਡਾ. ਮਮਤਾ ਅਰੋੜਾ ਅਤੇ ਡਾ. ਤਜਿੰਦਰ ਕੌਰ, ਸਹਾਇਕ ਪ੍ਰੋ. ਰਾਕੇਸ਼ ਜੋਸ਼ੀ, ਡਾ. ਅਨਖ ਸਿੰਘ, ਪ੍ਰੋ. ਰੁਪਿੰਦਰ ਕੌਰ, ਸਹਾਇਕ ਪ੍ਰੋ. ਰਵੀਨਾ ਸੈਣੀ, ਸਹਾਇਕ ਪ੍ਰੋ. ਸਪਿੰਦਰ ਕੌਰ ਮੌਜੂਦ ਸੀ।