Go Back

ਬੇਲਾ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਸਟਾਕ ਐਕਸਚਂਜ ਦਾ ਵਿੱਦਿਅਕ ਦੌਰਾ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟਗ੍ਰੈਜੂਏਟ ਕਾਮਰਸ ਵਿਭਾਗ ਦੇ ਵਿਿਦਆਰਥੀਆਂ ਨੇ ਲੁਧਿਆਣਾ ਸਟਾਕ ਐਕਸਚੇਂਜ ਦਾ ਵਿੱਦਿਅਕ ਦੌਰਾ ਕੀਤਾ।ਇਹ ਵਿੱਦਿਆਕ ਦੌਰਾ ਵਿਭਾਗ ਮੁਖੀ ਸਹਾਇਕ ਪੋ੍ਰਫੈਸਰ ਇਸ਼ੂ ਬਾਲਾ ਅਤੇ ਅਧਿਆਪਕਾਂ ਵੱਲੋਂ ਐਕਪੀਰੀਅਂੈਸ਼ਲ ਲਰਨਿੰਗ ਤਹਿਤ ਕਰਵਾਇਆ ਗਿਆ।ਇਸ ਵਿੱਚ 60 ਦੇ ਕਰੀਬ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।ਇਸ ਵਿੱਦਿਅਕ ਦੌਰੇ ਦੇ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਟਾਕ ਐਕਸਚੇਂਜ ਦੇ ਮੈਨੇਜਰ ਅਤੁਲ ਚਿਕਰਸਲ ਨਾਲ ਰਾਬਤਾ ਕਾਇਮ ਕਰਕੇ ਸ਼ੇਅਰ ਮਾਰਕੀਟ ਬਾਰੇ, ਇਸ ਦੇ ਉਤਰਾਅ-ਚੜਾਅ, ਬੱਚਤਾਂ ਅਤੇ ਨਿਵੇਸ਼ ਆਦਿ ਸੰਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ।ਇਸ ਤੋਂ ਬਿਨਾਂ ਵਿਦਿਆਰਥੀਆਂ ਨੇ ਆਈ.ਪੀ.ਓ. ਅਤੇ ਇਸਦੇ ਲਾਭ-ਹਾਨੀਆਂ ਸੰਬੰਧੀ ਵੀ ਜਾਣਕਾਰੀ ਹਾਸਿਲ ਕੀਤੀ।ਇਸ ਦੌਰੇ ਦੌਰਾਨ ਸਟਾਕ ਐਕਸਚੇਂਜ ਵਿੱਚ ਵਿਦਿਆਰਥੀਆਂ ਨੇ ਸ਼ੇਅਰ ਮਾਰਕੀਟ ਅਤੇ ਬਾਜ਼ਾਰ ਦੀ ਕਾਰਗੁਜ਼ਾਰੀ ਸਮਝਣ ਲਈ ਲਾਈਵ ਸੈਸ਼ਨ ਵਿੱਚ ਵੀ ਹਾਜ਼ਰੀ ਭਰੀ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸਟਾਕ ਐਕਸਚੇਂਜ ਦਾ ਇਹ ਵਿੱਦਿਅਕ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦਾ ਹੈ ਕਿਉਂਕਿ ਇਹ ਇੱਕ ਕਿਸਮ ਦਾ ਲਾਈਵ ਸੈਮੀਨਾਰ ਹੁੰਦਾ ਹੈ।ਉਹਨਾਂ ਨੇ ਪੂਰੇ ਕਾਮਰਸ ਵਿਭਾਗ ਦੀ ਇਸ ਉਪਰਾਲੇ ਲਈ ਸ਼ਲਾਘਾ ਕੀਤੀ।ਇਸ ਵਿੱਦਿਅਕ ਦੌਰੇ ਵਿੱਚ ਸਹਾਇਕ ਪੋ੍ਰਫੈਸਰ ਗਗਨਦੀਪ ਕੌਰ, ਡਾ. ਨਰਿਪਇੰਦਰ ਕੌਰ ਅਤੇ ਸਹਾਇਕ ਪੋ੍ਰਫੈਸਰ ਨਵਨੀਤ ਕੌਰ ਨੇ ਵਿਿਦਆਰਥੀਆਂ ਨਾਲ ਸ਼ਿਰਕਤ ਕੀਤੀ।ਵਿਭਾਗ ਮੁਖੀ ਇਸ਼ੂ ਬਾਲਾ ਨੇ ਸਟਾਕ ਐਕਸਚੇਂਜ ਦੇ ਸਮੁੱਚੇ ਸਟਾਫ਼ ਦਾ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਵਿਅਕਤ ਕੀਤਾ ਅਤੇ ਆਸ ਜਤਾਈ ਕਿ ਇਹ ਅਨੁਭਵ ਸਿੱਖਿਅਕ ਦੌਰਾ ਵਿਦਿਆਰਥੀਆਂ ਲਈ ਜ਼ਰੂਰ ਹੀ ਨਵੇਂ ਰਾਹ ਖੋਲੇਗਾ।