
ਬੇਲਾ ਕਾਲਜ ਵਿਖੇ ਵਣ ਮਹਾਂਉਤਸਵ ਦਿਵਸ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵੱਲੋਂ ਵਣ ਮਹਾਂਉਤਸਵ ਦਿਵਸ ਮਨਾਇਆ ਗਿਆ।ਬੇਲਾ ਪਿੰਡ ਦੇ ਸਰਪੰਚ ਸ. ਲਖਵਿੰਦਰ ਸਿੰਘ ਭੂਰਾ ਨੇ ਬੇਲਾ ਕਾਲਜ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਦੀ ਸੁਰੂਆਤ ਕੀਤੀ ਅਤੇ ਸੁਰੱਖਿਅਤ ਵਾਤਾਵਰਨ ਲਈ ਜਿਆਦਾ ਤੋਂ ਜਿਆਦਾ ਪੌਦੇ ਲਗਾਉਣ ਤੇ ਜ਼ੋਰ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਰੁੱਖ ਲਗਾਉਣ ਦਾ ਮੌਸਮ ਹੈ ਜਿਸ ਵਿੱਚ ਪੂਰੇ ਦੇਸ਼ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾਂਦੀ ਹੈ ਕਿਉਂਕਿ ਵਾਤਾਵਰਨ ਨੂੰ ਬਚਾਉਣ ਅਤੇ ਜੰਗਲਾਂ ਦੀ ਸੰਭਾਲ ਪ੍ਰਤੀ ਜਾਗਰੂਕਤਾ ਫੈਲਾਉਣਾ ਬਹੁਤ ਜਰੂਰੀ ਹੈ।ਤਾਜ਼ੀ ਆਕਸੀਜਨ ਭਰਪੂਰ ਹਵਾ ਕੁਦਰਤ ਦੀ ਵੱਡਮੁੱਲੀ ਦਾਤ ਹੈ, ਇਸ ਦੀ ਮਹੱਤਤਾ ਕੋਵਿਡ ਸਮੇਂ ਦੌਰਾਨ ਸਭ ਨੇ ਮਹਿਸੂਸ ਕੀਤੀ ਹੈ। ਭਾਰਤ ਨੇ 2030 ਤੱਕ 2 ਬਿਲੀਅਨ ਕਾਰਬਨ ਜ਼ਬਤ ਕਰਨ ਦਾ ਟੀਚਾ ਲਿਆ ਹੈ ਜੋ ਕਿ ਰੁੱਖ ਲਗਾਉਣ ਦਾ ਉਹਨਾਂ ਦੀ ਸੰਭਾਲ ਕਰਨ ਨਾਲ ਹੀ ਪੂਰਾ ਹੋ ਸਕਦਾ ਹੈ। ਵਣ ਮੰਡਲ ਅਫਸਰ ਸ਼੍ਰੀ ਚਮਕੌਰ ਸਾਹਿਬ, ਸ. ਰਾਜਵੰਤ ਸਿੰਘ ਨੇ ਰੁੱਖਾਂ ਦੀ ਸੰਭਾਲ ਬਾਰੇ ਕਿਹਾ ਕਿ ਜੰਗਲਾਤ ਤੇ ਬਨਸਪਤੀ ਹੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸੱਚੀ ਖੁਸ਼ੀ ਦੇ ਸਕਦਾ ਹੈ।ਸ. ਸਾਹਿਬ ਸਿੰਘ ਵਣ ਬਲਾਕ ਅਫ਼ਸਰ ਬੇਲਾ, ਸ. ਦਲਜੀਤ ਸਿੰਘ ਵਣ ਬੀਟ ਇੰਚਾਰਜ ਬੇਲਾ, ਸ. ਜਸਪਾਲ ਸਿੰਘ ਕਮਾਲਪੁਰ, ਵਣ ਬੀਟ ਇੰਚਾਰਜ ਨੇ ਵੀ ਕਾਲਜ ਦੇ ਵਿੱਚ ਸੁੰਦਰੀਕਰਣ ਅਤੇ ਮੈਡੀਸਨਲ ਪੌਦੇ ਲਾਉਣ ਦੀ ਵਿਉਤਂਬੰਦੀ ਕੀਤੀ ਜਿਸ ਵਿੱਚ ਕਈ ਤਰ੍ਹਾਂ ਦੇ ਪੌਦੇ ਜਿਵੇਂ ਚਾਂਦਨੀ, ਸ਼ੂ ਫਲਾਵਰ, ਕਨੇਰ, ਐਲੋਸਟੀਨੀਆ, ਸਟੀਵੀਆ, ਅਰਜੁਨ, ਗੁਲਾਬ, ਬਹੇੜਾ, ਹਰੜ, ਡਰਾਪ ਚਾਂਦਨੀ ਆਦਿ ਕਾਲਜ ਵਿੱਚ ਲਗਾਏ ਜਾਣੇ ਹਨ। ਇਸ ਮੌਕੇ ਡਾ. ਬਲਜੀਤ ਸਿੰਘ, ਡਾ ਮਮਤਾ ਅਰੋੜਾ, ਸਹਾਇਕ ਪ੍ਰੋ. ਪ੍ਰਿਤਪਾਲ ਸਿੰਘ ਸ਼ਾਮਿਲ ਸਨ।