Go Back

ਬੇਲਾ ਕਾਲਜ ਦੁਆਰਾ ‘ਉੱਨਤ ਭਾਰਤ ਸਕੀਮ’ ਤਹਿਤ ਗੋਦ ਲਏ ਪਿੰਡਾਂ ਵਿੱਚ ਵੱਖ ਵੱਖ ਗਤੀਵਿਧੀਆਂ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ‘ਉੱਨਤ ਭਾਰਤ ਸਕੀਮ’ ਤਹਿਤ ਗੋਦ ਲਏ ਪਿੰਡਾਂ ਵਿੱਚ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆਂ ਕਿ ਬੇਲਾ ਕਾਲਜ ਨੇ ਪਿੰਡ ਬੇਲਾ, ਭੈਰੋਂ ਮਾਜਰਾ, ਬਲਰਾਮ ਪੁਰ, ਫਿਰੋਜ ਪੁਰ, ਅਤੇ ਜਟਾਣਾ ਪਿੰਡ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਅਨੁਸਾਰ ਗੋਦ ਲਏ ਹਨ। ਇਸ ਤਹਿਤ ਬੇਲਾ ਕਾਲਜ ਦੇ ਐਨ.ਐਸ.ਐਸ ਦੇ ਇੰਚਾਰਜ ਸਹਾਇਕ ਪ੍ਰੋ. ਸੁਨੀਤਾ ਰਾਣੀ ਅਤੇ ਸਹਾਇਕ ਪ੍ਰੋ. ਅਮਰਜੀਤ ਸਿੰਘ ਨੇ ਲੱਗਭੱਗ 100 ਵਲੰਟੀਅਰਾਂ ਦੁਆਰਾ ਇਨਾਂ੍ਹ ਪਿੰਡਾਂ ਵਿੱਚ ਸਫਾਈ ਅਭਿਆਨ, ਮੱਛਰਾਂ ਦੀ ਰੋਕਥਾਮ ਲਈ ਦਵਾਈ ਸਪਰੇਅ, ਪੌਦੇ ਲਗਾਉਣਾ ਅਤੇ ਜਾਗਰੂਕ ਪ੍ਰੋਗਰਾਮ ਕਰਵਾਏ ਗਏ। ਬਲਰਾਮ ਪੁਰ ਪਿੰਡ ਵਿੱਚ ਇਸ ਮੁਹਿੰਮ ਦੌਰਾਨ ਸਾਬਕਾ ਪਿੰ੍ਰਸੀਪਲ ਪੋ੍ਰ. ਸੁਰਮੁੱਖ ਸਿੰਘ ਨੇ ਲੈਕਚਰ ਦੁਆਰਾ ਸਕੂਲ ਦੇ ਵਿਿਦਆਰਥੀਆਂ ਅਤੇ ਵਲੰਟੀਅਰਾਂ ਨੂੰ ਸਮਾਜ ਦੇ ਕੰਮਾਂ ਲਈ ਜਾਗਰੂਕ ਕੀਤਾ ਅਤੇ ਪਿੰਡਾਂ ਵਿੱਚ ਵਲੰਟੀਅਰਾਂ ਵੱਲੋਂ ਕੀਤੇ ਕੰਮਾਂ ਦੀ ਸਰਾਹਨਾਂ ਕੀਤੀ। ਵੱਖ ਵੱਖ ਪਿੰਡਾਂ ਦੇ ਸਰਪੰਚਾਂ ਸ.ਲਖਵਿੰਦਰ ਸਿੰਘ ਭੂਰਾ (ਬੇਲਾ), ਸ. ਸਤਵਿੰਦਰ ਸਿੰਘ (ਬਲਰਾਮ ਪੁਰ), ਸ਼੍ਰੀ ਮਤੀ ਰਾਜਵਿੰਦਰ ਕੌਰ (ਭੈਰੋਂ ਮਾਜਰਾ), ਸ. ਸੱਜਨ ਸਿੰਘ (ਫਿਰੋਜ ਪੁਰ), ਸ. ਦਿਆਲ ਸਿੰਘ (ਜਟਾਣਾਂ) ਨੇ ਇਸ ਮੁਹਿੰਮ ਨੂੰ ਕਾਮਯਾਬ ਕਰਨ ਵਿੱਚ ਬਹੁਤ ਸਹਿਯੋਗ ਦਿੱਤਾ। ਉੱਨਤ ਭਾਰਤ ਸਕੀਮ ਦੇ ਕਨਵੀਨਰ ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਅਧਿਆਪਕਾਂ ਅਤੇ ਵਿਿਦਆਰਥੀਆਂ ਨੇ ਇਸ ਸਾਲ ਦੇ ਥੀਮ ‘ਵਿਜਨ ਕਲੀਨ ਇੰਡੀਆਂ’ ਨੂੰ ਬਾਖੂਬੀ ਸਿਰੇ ਚੜਾਇਆ। ਕਈ ਸਾਲਾਂ ਤੋਂ ਚਲ ਰਹੇ ਇਸ ਅਭਿਆਨ ਲਈ ਇਲਾਕਾ ਨਿਵਾਸੀਆਂ ਨੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਗਆਂਿ, ਸਕੱਤਰ ਸ. ਜਗਵਿੰਦਰ ਸਿੰਘ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਦਾ ਧੰਨਵਾਦ ਕੀਤਾ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਦੀ ਪ੍ਰਸ਼ੰਸਾ ਕੀਤੀ