Go Back

ਬੇਲਾ ਕਾਲਜ ਦੇ ਇੰਸਟੀਚਿਊਟ ਇੰਨੋਵੇਸ਼ਨ ਕਾਊਂਸਲ ਵੱਲੋਂ ਕਰਵਾਈ ਗਈ ਵਰਕਸ਼ਾਪ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਇੰਸਟੀਚਿਊਟ ਇੰਨੋਵੇਸ਼ਨ ਕਾਊਂਸਲ ਵੱਲੋਂ ਡਿਜੀਟਲ ਰੁਝਾਨਾਂ ਅਤੇ ਇਸ ਨਾਲ ਸੰਬੰਧਿਤ ਜਾਣਕਾਰੀ ਮੁਹੱਈਆ ਕਰਵਾਉਣ ਹਿੱਤ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਗਤੀਵਿਧੀ ਆਈ.ਆਈ.ਸੀ. ਪੈ੍ਰਜੀਡੈਂਟ ਡਾ.ਸੰਦੀਪ ਕੌਰ, ਇੰਨਟਰਨਸ਼ਿਪ ਇੰਚਾਰਜ ਸਹਾਇਕ ਪੋ੍ਰ. ਗੁਰਲਾਲ ਸਿੰਘ, ਅਤੇ ਅਟਲ ਰੈਕਿੰਗ ਆਫ਼ ਇੰਸਟੀਚਿਊਟ ਆਨ ਇੰਨੋਵੇਸ਼ਨ ਅਚੀਵਮੈਂਟ ਕਨਵੀਨਰ ਸਹਾਇਕ ਪੋ੍ਰ. ਰਾਕੇਸ਼ ਜੋਸ਼ੀ ਦੀ ਦੇਖ-ਰੇਖ ਅਧੀਨ ਕਰਵਾਈ ਗਈ ਹੈ। ਇਸ ਮੌਕੇ ‘ਥਿੰਕ ਨੈਕਸਟ ਟੈਕਨਾਲੋਜੀਸ’, ਮੋਹਾਲੀ ਤੋਂ ਸ਼੍ਰੀ ਲਵ ਕੁਮਾਰ ਸ਼ਰਮਾ, ਡਿਜੀਟਲ ਮਾਰਕੀਟਿੰਗ ਐਕਸਪਰਟ ਅਤੇ ਇੰਜੀਨੀਅਰ ਸ਼੍ਰੀ ਬਲਰਾਮ ਨੇ ਵਿਸ਼ੇਸ਼ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਉਹਨਾਂ ਵਿਦਿਆਰਥੀਆਂ ਨਾਲ ਵਿਸ਼ੇਸ਼ ਤੌਰ ਤੇ ਕੰਪਿਊਟਰ ਸਾਇੰਸ ਅਤੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਨਾਲ ਇੰਨੋਵੇਸ਼ਨ, ਡਿਜੀਟਲ ਰੁਝਾਨਾਂ ਤੇ ਇੰਨਟਰਨਸ਼ਿਪ ਨਾਲ ਸੰਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਡਿਜੀਟਲ ਮਾਰਕੀਟਿੰਗ ਖੇਤਰ ਵਿੱਚ ਕਿੱਤਿਆਂ ਦੇ ਬਦਲ ਰਹੇ ਰੂਪਾਂ ਅਤੇ ਉਪਜ ਰਹੀਆਂ ਨਵੀਆਂ ਲੋੜਾਂ ਤੇ ਵਿਸਥਾਰਪੂਰਵਕ ਚਰਚਾ ਕੀਤੀ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਨੀਤੂ ਸ਼ਰਮਾ, ਪ੍ਰੋ. ਅਮਰਜੀਤ ਸਿੰਘ, ਪੋ੍ਰ. ਪ੍ਰਿਤਪਾਲ ਸਿੰਘ ਤੇ ਵਿਦਿਆਰਥੀ ਹਾਜ਼ਰ ਸਨ।