Go Back

ਬੇਲਾ ਕਾਲਜ ਵੱਲੋਂ ਨਵੋਦਿਆ ਵਿਦਿਆਲਾ ਵਿੱਚ ਵਰਕਸ਼ਾਪ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਫੂਡ ਪੋ੍ਰਸੈਸਿੰਗ ਵਿਭਾਗ ਦੇ ਫੈਕਲਟੀ ਮੈਬਰਾਂ ਵਲੋਂ ਜਵਾਹਰ ਨਵੋਦਿਆ ਵਿਦਿਆਲਾ ਸੰਧੂਆਂ, ਰੋਪੜ ਵਿਖੇ ਇੱਕ ਰੋਜ਼ਾ “ਫੂਡ ਪੋ੍ਰ੍ਰਸੈਸਿੰਗ ਸਿੰਪੋਜੀਆ” ਅਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਆਪਣੇ ਆਲੇ - ਦੁਆਲੇ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਤਕਨੀਕੀ ਅਤੇ ਸਿਰਜਣਾਤਮਕ ਕੌਸ਼ਲਾਂ ਨੂੰ ਨਿਖਾਰਨ ਲਈ ਬੇਲਾ ਕਾਲਜ ਨੇ ਹਮੇਸ਼ਾ ਪਹਿਲਕਦਮੀ ਕੀਤੀ ਹੈ।ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਪੋ੍ਰਸੈਸਿੰਗ ਖੇਤਰ ਵਿੱਚ ਨਵੇਂ ਮੌਕਿਆਂ ਬਾਰੇ ਸਜਾਰਾ ਕਰਨਾ ਸੀ , ਜਿਸ ਨੂੰ ਡਾ. ਬਿਨੈਪ੍ਰੀਤ ਨੇ ਬਾਖੂਬੀ ਨਿਭਾਇਆ।ਵਰਕਸ਼ਾਪ ਦੌਰਾਨ ਐਮ.ਵਾਕ. ਫੂਡ ਪੋ੍ਰਸੈਸਿੰਗ ਦੇ ਵਿਦਿਆਰਥੀਆਂ ਨੇ ਫੂਡ ਪ੍ਰੋਸੈਸਿੰਗ ਦੇ ਤਰੀਕੇ ਪ੍ਰਦਰਸ਼ਿਤ ਕੀਤੇ।ਵਿਭਾਗ ਮੁਖੀ ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਅਜਿਹੀਆਂ ਹੋਰ ਗਤੀਵਿਧੀਆਂ ਦੀ ਯੋਜਨਾ ਬਣਾ ਰਹੇ ਹਾਂ, ਜੋ ਵਿਦਿਆਰਥੀਆਂ ਨੂੰ ਪੇਸ਼ੇਵਰ ਖੇਤਰ ਵਿਚ ਮਜ਼ਬੂਤ ਬਨਾਉਣ ਵਿੱਚ ਸਹਾਇਕ ਸਾਬਤ ਹੋਣਗੀਆਂ। ਸਕੂਲ ਪ੍ਰਿੰਸੀਪਲ ਸ੍ਰੀ ਰਤਨ ਕੁਮਾਰ ਗੁਪਤਾ ਇਸ ਪੋ੍ਰਗਰਾਮ ਦੇ ਅਖੀਰ ਵਿੱਚ ਡਾ. ਬਿਨੈਪ੍ਰੀਤ ਕੌਰ, ਡਾ.ਰੀਮਾ ਦੇਵੀ ਅਤੇ ਪੋ੍ਰ. ਨਵਜੋਤ ਭਾਰਤੀ ਅਤੇ ਉਨ੍ਹਾਂ ਦੀ ਟੀਮ ਨੂੰ ਉੱਤਮ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਵਿਕਸਤ ਕੌਸਲ, ਭੱਵਿਖ ਦੀ ਤਿਆਰੀ ਵਰਕਸ਼ਾਪ ਵਿਦਿਆਰਥੀਆਂ ਵੱਲਂੋ ਬਹੁਤ ਹੀ ਸ਼ਲਾਘਾਯੋਗ ਰਹੀ। ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ ਹੈਡਜ਼ ਆਨ ਪੈ੍ਰਕਿਟਸ ਦੇ ਅਭਿਆਸ ਵੀ ਕੀਤੇ।