Go Back

ਬੇਲਾ ਕਾਲਜ ਪਰਿਵਾਰ ਨੂੰ ਗਹਿਰਾ ਸਦਮਾ , ਸੰਸਥਾ ਦੇ ਬਹੁਤ ਹੀ ਅਜੀਜ਼ ਕਰਮਚਾਰੀ ਸ. ਸਵਰਨ ਸਿੰਘ (ਬਿੱਟੂ) ਦੇ ਅਚਾਨਕ ਅਕਾਲ ਚਲਾਣੇ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਸਮੁੱਚੇ ਪਰਿਵਾਰ ਨੂੰ, ਸੰਸਥਾ ਦੇ ਬਹੁਤ ਹੀ ਅਜੀਜ਼ ਕਰਮਚਾਰੀ ਸ. ਸਵਰਨ ਸਿੰਘ (ਬਿੱਟੂ) ਦੇ ਅਚਾਨਕ ਅਕਾਲ ਚਲਾਣੇ ਦਾ ਗਹਿਰਾ ਸਦਮਾ ਪੁੱਜਾ। ਸ. ਬਿੱਟੂ ਜੀ ਸੰਸਥਾ ਵਿੱਚ ਲੰਮੇਰੇ ਸਮੇਂ ਤੋਂ ਇਲੈਕਟ੍ਰਸ਼ੀਅਨ ਦੀਆਂ ਸੇਵਾਵਾਂ ਨਿਭਾ ਰਹੇ ਸਨ, ਪ੍ਰੰਤੂ ਐਤਵਾਰ ਦਾ ਦਿਨ ਬਹੁਤ ਹੀ ਅਭਾਗਾ ਚੜ੍ਹਿਆ ਜਿਸ ਦਿਨ ਆਪ ਜੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਆਪ ਦੀਆਂ ਸੇਵਾਵਾਂ ਲਈ ਬੇਲਾ ਕਾਲਜ ਸਦਾ ਰਿਣੀ ਰਹੇਗਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ, ਫਾਰਮੇਸੀ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ, ਸਕੂਲ ਪ੍ਰਿੰਸੀਪਲ ਸ. ਮੇਹਰ ਸਿੰਘ ਅਤੇ ਸਮੁੱਚੇ ਸਟਾਫ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। ਆਪ ਦੀ ਅੰਤਿਮ ਅਰਦਾਸ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਅਤੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ।