
ਬੇਲਾ ਕਾਲਜ ਵਿਖੇ ਸੈਮੀਨਾਰ ਦੇ ਖੋਜ ਪੱਤਰਾਂ ਦੀ ਪੁਸਤਕ ਰਿਲੀਜ਼
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ, ਵਿਖੇ ਕਰਵਾਏ ਗਏ ਰਾਸ਼ਟਰ ਪੱਧਰੀ ਸੈਮੀਨਾਰ ਰੀਅਮੈਂਜਨਿੰਗ ਸਕਿੱਲ ਇੰਡੀਆ” ਵਿੱਚ ਪੇਸ਼ ਕੀਤੇ ਗਏ ਖੋਜ ਪੇਪਰਾਂ ਦੀ ਪੁਸਤਕ ਦੀ ਅੱਜ ਘੰੁਡ ਚੁਕਾਈ ਹੋਈ। ਇਸ ਪੁਸਤਕ ਵਿੱਚ ਚੁਣੇ ਹੋਏ ਚੌਂਤੀ ਖੋਜ ਪੇਪਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਪੁਸਤਕ ਨੂੰ ਕਾਲਜ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਅਤੇ ਫਾਰਮੇਸੀ ਕਾਲਜ ਦੇ ਪ੍ਰਿੰਸੀਪਲ ਡਾ. ਸੈਲੇਸ਼ ਸ਼ਰਮਾ ਨੇ ਸਮੂਹ ਸਟਾਫ਼ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਅਤੇ ਇਸ ਸੰਬੰਧੀ ਸੰਖੇਪ ਚਰਚਾ ਕੀਤੀ। ਇਸ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਵਿੱਚ 03 ਮਈ 2023 ਨੂੰ ਇੰਡੀਅਨ ਇੰਸਟੀਚਿਊਟ ਆੱਫ ਸ਼ੋਸ਼ਲ ਸਾਇੰਸਜ਼, ਨੌਰਥ ਵੈਸਟਰਨ ਰੀਜ਼ਨਲ ਸੈਂਟਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਅੰਸ਼ਿਕ ਤੌਰ ਤੇ ਵਿੱਤ ਪੱਖੋਂ ਸਹਾਇਤਾ ਮਿਲੀ ਸੀ। ਉਹਨਾਂ ਨੇ ਇਸ ਲਈ ਆਈ. ਸੀ. ਐੱਸ. ਐੱਸ. ਆਰ. ਦਾ ਧੰਨਵਾਦ ਕੀਤਾ। ਉਹਨਾਂ ਨੇ ਸਾਰੇ ਪ੍ਰਤੀਭਾਗੀਆਂ ਦਾ ਅਤੇ ਉਹਨਾਂ ਸਭਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਖੋਜ ਪੇਪਰ ਇਸ ਲਈ ਦਿੱਤੇ। ਉਹਨਾਂ ਕਿਹਾ ਕਿ ਇਹ ਸੈਮੀਨਾਰ ਬੇਲਾ ਕਾਲਜ ਦੇ ਖੋਜ ਖੇਤਰ ਵਿੱਚ ਕੀਤੇ ਜਾ ਰਹੇ ਯਤਨਾਂ ਦੀ ਗਵਾਹੀ ਹੈ ਅਤੇ ਅਗਾਂਹ ਤੋਂ ਵੀ ਸੰਸਥਾ ਇਹੋ ਜਿਹੇ ਮੌਕੇ ਸਿਰਜਣ ਦੀ ਅਣਥੱਕ ਕੋਸ਼ਿਸ਼ ਕਰੇਗੀ। ਇਸ ਮੌਕੇ ਸੈਮੀਨਾਰ ਦੇ ਕਨਵੀਨਰ ਡਾ. ਸੰਦੀਪ ਕੌਰ, ਕਿਤਾਬ ਦੀ ਸੰਪਾਦਕੀ ਕਮੇਟੀ ਦੇ ਮੈਂਬਰ ਡਾ. ਨਰਿਪਇੰਦਰ ਕੌਰ, ਡਾ. ਕੁਲਦੀਪ ਕੌਰ, ਪੋ੍ਰ. ਹਰਲੀਨ ਕੌਰ, ਮਿਸ ਸੀਮਾ ਠਾਕੁਰ ਅਤੇ ਡਾ. ਮਮਤਾ ਅਰੋੜਾ ਅਤੇ ਸਮੂਹ ਵਿਭਾਗਾਂ ਦੇ ਮੁਖੀ ਹਾਜ਼ਰ ਸਨ।