ਬੇਲਾ ਕਾਲਜ ਵਿਖੇ ਬ੍ਰਿਜ ਕੋਰਸਾਂ ਦੀ ਸਮਾਪਤੀ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਚੱਲ ਰਹੇ ਬ੍ਰਿਜ ਕੋਰਸ ਸਫ਼ਲਤਾਪੂਰਵਕ ਸਮਾਪਤ ਹੋਏ। ਇਸ ਵਰ੍ਹੇ ਬਾਰ੍ਹਵੀਂ ਪਾਸ ਵਿਿਦਆਰਥੀਆਂ ਲਈ ਪੰਜ ਬ੍ਰਿਜ ਕੋਰਸ ਸ਼ੁਰੂ ਕੀਤੇ ਗਏ ਸਨ ਅਤੇ ਇਹ ਮੁਫ਼ਤ ਰੂਪ ਵਿੱਚ ਵਿਿਦਆਰਥੀਆਂ ਨੂੰ ਮੁਹੱਈਆ ਕਰਵਾਏ ਗਏ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਉਹਨਾਂ ਸਾਰੇ ਵਿਿਦਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਉਹਨਾਂ ਸਮੁੱਚੇ ਸਟਾਫ਼ ਅਤੇ ਵਿਿਦਆਰਥੀਆਂ ਨੂੰ ਵਧਾਈ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਹਰ ਵਰ੍ਹੇ ਕਾਲਜ ਵਿੱਚ ਸਰਟੀਫਿਕੇਟ ਬ੍ਰਿਜ ਕੋਰਸ ਕਰਵਾਏ ਜਾਂਦੇ ਹਨ। ਇਸ ਵਰ੍ਹੇ ਕਾਲਜ ਦੇ ਵੱਖੋ-ਵੱਖਰੇ ਵਿਭਾਗਾਂ ਵੱਲੋਂ ਵਿਿਦਆਰਥੀਆਂ ਲਈ ਬੇਸਿਕਸ ਆੱਫ ਕੰਪਿਊਟਰ ਐਂਡ ਇੰਟਰਨੈੱਟ ਐਪਲੀਕੇਸ਼ਨਜ, ਸਪੋਕਨ ਇੰਗਲਿਸ਼ ਐਂਡ ਪਰਸਨੈਲਿਟੀ ਡਿਵੈੱਲਪਮੈਂਟ, ਲੀਡਰਸ਼ਿਪ ਡਿਵੈੱਲਪਮੈਂਟ ਪੋ੍ਰਗਰਾਮ, ਬੇਸਿਕਸ ਆੱਫ ਫ਼ੂਡ ਪੋ੍ਰਸੈਸਿੰਗ ਅਤੇ ਬਿਊਟੀਸ਼ੀਅਨ ਕੋਰਸ ਕਰਵਾਏ ਗਏ। ਇਹਨਾਂ ਕੋਰਸਾਂ ਵਿੱਚ 350 ਦੇ ਕਰੀਬ ਵਿਿਦਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਅਤੇ ਬਹੁਤਾਤ ਵਿੱਚ ਵਿਿਦਆਰਥੀਆਂ ਨੇ ਇਹ ਕੋਰਸ ਪੂਰਨ ਕੀਤੇ। ਇਹ ਕੋਰਸ ਡੇਢ ਮਹੀਨਾ ਤੱਕ ਚੱਲੇ, ਜਿਸ ਵਿੱਚ ਵਿਿਦਆਰਥੀਆਂ ਲਈ ਕਈ ਸਹਿ ਵਿੱਦਿਅਕ ਗਤੀਵਿਧੀਆਂ ਦਾ ਵੀ ਆਯੋਜਨ ਕੀਤਾ ਗਿਆ। ਭਾਗੀਦਾਰਾਂ ਦੇ ਸਨਮੁੱਖ ਹੁੰਦਿਆਂ ਪ੍ਰਿੰਸੀਪਲ ਨੇ ਵਿਿਦਆਰਥੀਆਂ ਨੂੰ ਇਹਨਾਂ ਸਕਿੱਲ ਵਧਾਉਣ ਵਾਲੇ ਕੋਰਸਾਂ ਦੀ ਪੂਰਤੀ ਤੇ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਸੁਨੀਤਾ ਰਾਣੀ, ਪੋ੍ਰ. ਰਾਕੇਸ਼ ਜੋਸ਼ੀ, ਪੋ੍ਰ. ਗੁਰਲਾਲ ਸਿੰਘ, ਪੋ੍ਰ. ਅਮਰਜੀਤ ਸਿੰਘ, ਪੋ੍ਰ. ਪ੍ਰਿਤਪਾਲ ਸਿੰਘ, ਪੋ੍ਰ. ਗਗਨਦੀਪ ਕੌਰ, ਪੋ੍ਰ. ਮਨਪ੍ਰੀਤ ਕੌਰ, ਪੋ੍ਰ. ਇਸ਼ੂ ਬਾਲਾ, ਪੋ੍ਰ. ਹਰਪ੍ਰੀਤ ਕੌਰ, ਡਾ. ਸੰਦੀਪ ਕੌਰ, ਪੋ੍ਰ. ਹਰਲੀਨ ਕੌਰ, ਪੋ੍ਰ. ਨਵਜੋਤ ਭਾਰਤੀ ਆਦਿ ਹਾਜ਼ਰ ਸਨ।