
ਬੇਲਾ ਕਾਲਜ ਵੱਲੋਂ ਛਿਮਾਹੀ ਨਿਊਜ਼ਲੈਟਰ ਰਿਲੀਜ਼
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵੱਲੋਂ ਛਿਮਾਹੀ ਨਿਊਜ਼ ਲੈਟਰ ਰਿਲੀਜ਼ ਕੀਤਾ ਗਿਆ। ਇਹ ਨਿਊਜ਼ ਲੈਟਰ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਕੈਪਟਨ ਐਮ.ਪੀ. ਸਿੰਘ ਚੇਅਰਮੈਨ ਫਾਰਮੇਸੀ ਕਮੇਟੀ, ਡਾ. ਸਤਵੰਤ ਕੌਰ ਸ਼ਾਹੀ ਪ੍ਰਿੰਸੀਪਲ ਪੀ.ਜੀ. ਕਾਲਜ, ਡਾ. ਸੈਲੇਸ਼ ਸ਼ਰਮਾ ਅਤੇ ਅਧਿਆਪਕਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਇਹ ਛਿਮਾਹੀ ਪੱਤ੍ਰਿਕਾ ਕਾਲਜ ਦੇ ਇੱਕ ਸਮੈਸਟਰ ਵੱਖੋ-ਵੱਖਰੇ ਵਿਭਾਗਾਂ ਅਤੇ ਵਿਿਦਆਰਥੀਆਂ ਦੇ ਕਾਰਗੁਜ਼ਾਰੀ ਨੂੰ ਸਲਾਹੁਣ ਦਾ ਕਾਰਗਾਰ ਤਰੀਕਾ ਹੈ। ਸ. ਜਗਵਿੰਦਰ ਸਿੰਘ ਪੰਮੀ ਨੇ ਸਾਰੇ ਸਟਾਫ ਨੂੰ ਨਿਊਜ਼ ਲੈਟਰ ਰਿਲੀਜ਼ ਹੋਣ ਦੀ ਵਧਾਈ ਦਿੱਤੀ ਅਤੇ ਇਸ ਵਿੱਚ ਸ਼ਾਮਿਲ ਸੰਸਥਾ ਦੀਆਂ ਸਾਰੀਆਂ ਪ੍ਰਾਪਤੀਆਂ ਲਈ ਸਭ ਨੂੰ ਵਧਾਈ ਦਿੱਤੀ। ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਅਕਾਦਮਿਕ, ਖੇਡਾਂ, ਸਹਿ-ਵਿੱਦਿਅਕ ਗਤੀਵਿਧੀਆਂ, ਅਧਿਆਪਨ ਅਮਲੇ ਦੀਆਂ ਪ੍ਰਾਪਤੀਆਂ ਨੂੰ ਇਸ ਕ੍ਰਮਬੱਧ ਤਰੀਕੇ ਨਾਲ ਛਾਪਣ ਅਤੇ ਪ੍ਰਕਾਸ਼ਿਤ ਕਰਨ ਦਾ ਨਿਊਜ਼ ਲੈਟਰ ਵਧੀਆ ਉਪਰਾਲਾ ਹੈ। ਕੈਪਟਨ ਐਮ.ਪੀ. ਸਿੰਘ ਨੇ ਇਸ ਦੀ ਰਿਲੀਜ਼ਿੰਗ ਦੀ ਸਭ ਨੂੰ ਵਧਾਈ ਦਿੱਤੀ ਅਤੇ ਹੋਰ ਬਿਹਤਰੀਨ ਕਾਰਗੁਜ਼ਾਰੀ ਲਈ ਹੱਲਾਸ਼ੇਰੀ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਵਿਸਥਾਰਪੂਰਵਕ ਇਸ ਵਿੱਚ ਸ਼ਾਮਿਲ ਪ੍ਰਾਪਤੀਆਂ, ਗਤੀਵਿਧੀਆਂ ਅਤੇ ਕਾਰਜਾਂ ਤੇ ਚਰਚਾ ਕੀਤੀ। ਉਹਨਾਂ ਦੱਸਿਆ ਕਿ ਕਾਲਜ ਵੱਲੋਂ ਹਰ ਵਰ੍ਹੇ ਦੋ ਬਾਰ ਛਿਮਾਹੀ ਨਿਊਜ਼ ਲੈਟਰ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਡਾ. ਮਮਤਾ ਅਰੋੜਾ ਨੇ ਬਤੌਰ ਆਈ.ਕਿਊ.ਏ.ਸੀ. ਕੋਆਰਡੀਨੇਟਰ ਇਸ ਨਿਊਜ਼ ਲੈਟਰ ਦੇ ਰਿਲੀਜ਼ ਸਮਾਰੋਹ ਵਿੱਚ ਪਹੁੰਚੇ ਕਮੇਟੀ ਅਹੁਦੇਦਾਰਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।