ਬੇਲਾ ਕਾਲਜ ਵਿਖੇ ਪੁਸਤਕ “ਇਤਿਹਾਸਿਕ ਮੁਲਾਕਾਤ” ਦੀ ਘੁੰਡ ਚੁਕਾਈ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ,ਬੇਲਾ ਵਿਖੇ ਕਾਲਜ ਦੇ ਪੋਸਟ ਗੈ੍ਰਜੂਏਟ ਪੰਜਾਬੀ ਵਿਭਾਗ ਦੇ ਸਹਾਇਕ ਪੋ੍ਰਫੈਸਰ ਡਾ.ਸੁਰਜੀਤ ਕੌਰ ਦੁਆਰਾ ਰਚਿਤ ਨਾਟਕ “ਇਤਿਹਾਸਿਕ ਮੁਲਾਕਾਤ” ਦੀ ਅੱਜ ਕਾਲਜ ਪ੍ਰਬੰਧਕ ਕਮੇਟੀ ਅਤੇ ਸਟਾਫ਼ ਦੀ ਹਾਜ਼ਰੀ ਵਿੱਚ ਰਸਮੀ ਤੌਰ ਤੇ ਘੁੰਡ ਚੁਕਾਈ ਕੀਤੀ ਗਈ। ਇਹ ਨਾਟਕ ਗਦਰੀ ਬਾਬੇ ਭਾਈ ਰਣਧੀਰ ਸਿੰਘ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਲਾਹੌਰ ਜੇਲ੍ਹ ਵਿਖੇ ਹੋਈ ਮੁਲਾਕਾਤ ਬਾਰੇ ਹੈ। ਇਸ ਮੁਲਾਕਾਤ ਦੌਰਾਨ ਉਹਨਾ ਨਾ ਸਿਰਫ਼ ਆਪਣੇ ਮੱਤਭੇਦ ਦੂਰ ਕੀਤੇ, ਸਗੋਂ ਇੱਕ ਦੂਜੇ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਵੀ ਹੋਏ। ਇਸ ਮੌੋਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਅਜੋਕੀ ਪੀੜ੍ਹੀ ਲਈ ਇਹ ਨਾਟਕ ਬਹੁਤ ਹੀ ਲਾਹੇਵੰਦ ਸੇਧ ਦੇਣ ਵਾਲਾ ਸਿੱਧ ਹੋਵੇਗਾ। ਸੀਨੀਅਰ ਉਪ ਪ੍ਰਧਾਨ ਸ. ਹਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਲੇਖਿਕਾ ਨੇ ਇਸ ਨਾਟਕ ਵਿੱਚ ਬਹੁਤ ਹੀ ਅਹਿਮ ਪੱਖਾਂ ਤੇ ਚਾਨਣਾ ਪਾਇਆ ਹੈ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਕ ਬਣਨਗੇ। ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਲੇਖਿਕਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਾਟਕ ਆਜ਼ਾਦੀ ਦੇ ਬਿਖੜੇ ਪੈਂਡਿਆਂ ਦੇ ਪਾਂਧੀਆਂ ਦੀ ਸ਼ਖਸੀਅਤ ਦੇ ਅਣਗੌਲੇ ਪੱਖਾਂ ਨੂੰ ਉਜਾਗਰ ਕਰਨ ਵਿੱਚ ਸਹਾਈ ਹੋਵੇਗਾ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਨਾਟਕਕਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਹਨਾਂ ਨੇ ਗਹਿਰੇ ਸੁਆਲਾਂ ਨੂੰ ਇਸ ਨਾਟਕ ਵਿੱਚ ਬੇਹੱਦ ਸਰਲਤਾ ਅਤੇ ਸਹਿਜਤਾ ਨਾਲ ਪੇਸ਼ ਕੀਤਾ ਹੈ। ਲੇਖਿਕਾ ਡਾ. ਸੁਰਜੀਤ ਕੌਰ ਨੇ ਪੁਸਤਕ ਨਾਲ ਸਰੋਤਿਆਂ ਦੀ ਜਾਣ-ਪਛਾਣ ਕਰਵਾਈ ਅਤੇ ਇਸਦੀ ਅਜੋਕੇ ਸੰਦਰਭ ਵਿੱਚ ਮਹੱਤਤਾ ਤੇ ਚਾਨਣਾ ਪਾਇਆ। ਇਸ ਮੌਕੇ ਪ੍ਰਿੰਸੀਪਲ ਡਾ. ਸੈਲੇਸ਼ ਸ਼ਰਮਾ, ਸ. ਗੁਰਮੇਲ ਸਿੰਘ, ਸ. ਗਿਆਨ ਸਿੰਘ, ਸ਼੍ਰੀ ਆਰ.ਐਨ. ਮੋਦਗਿੱਲ, ਡਾ. ਮਮਤਾ ਅਰੋੜਾ, ਡਾ. ਹਰਪ੍ਰੀਤ ਕੌਰ, ਡਾ. ਅਣਖ ਸਿੰਘ, ਪੋ੍ਰ. ਸੁਨੀਤਾ ਰਾਣੀ, ਪੋ੍ਰ. ਪ੍ਰਿਤਪਾਲ ਸਿੰਘ, ਪੋ੍ਰ. ਅਮਰਜੀਤ ਸਿੰਘ, ਪੋ੍ਰ. ਇਸ਼ੂ ਬਾਲਾ, ਪੋ੍ਰ. ਗਗਨਦੀਪ ਕੌਰ ਵੀ ਹਾਜ਼ਰ ਸਨ।