
ਬੇਲਾ ਕਾਲਜ ਵਿਖੇ ਐਮ.ਏ. ਰਾਜਨੀਤੀ ਸ਼ਾਸਤਰ ਸ਼ੁਰੂ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਆਪਣੀ ਅਕਾਦਮਿਕ ਗਿਣਾਤਮਿਕਤਾ ਵਿੱਚ ਵਾਧਾ ਕਰਦਿਆਂ ਰਾਜਨੀਤੀ ਸ਼ਾਸਤਰ ਦੀ ਐਮ.ਏ. ਆਰੰਭ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ 1975 ਤੋਂ ਇਸ ਸਾਰੇ ਇਲਾਕੇ ਦੀ ਵਿੱਦਿਆ ਦੇ ਪਾਸਾਰ ਰਾਹੀਂ ਸੇਵਾ ਕਰਦਾ ਆ ਰਿਹਾ ਹੈ। ਇਸ ਸੰਸਥਾ ਨੇ ਸਦਾ ਹੀ ਵਿੱਦਿਆ ਦੀ ਗੁਣਾਤਮਿਕਤਾ ਅਤੇ ਗਿਣਾਤਮਿਕਤਾ ‘ਤੇ ਜ਼ੋਰ ਦਿੱਤਾ ਹੈ। ਇਸੇ ਹੀ ਲੜੀ ਅਧੀਨ ਇਸ ਸੈਸ਼ਨ ਤੋਂ ਹਿਊਮੈਨਟੀਜ਼ ਵਿਭਾਗ ਵਿੱਚ ਪੋਸਟ ਗ੍ਰੈਜੂਏਸ਼ਨ ਰਾਜਨੀਤੀ ਸ਼ਾਸਤਰ ਦਾ ਕੋਰਸ ਸ਼ੁਰੂ ਕੀਤਾ ਗਿਆ ਹੈ। ਇਸ ਕੋਰਸ ਲਈ ਦਾਖਲੇ ਚੱਲ ਰਹੇ ਹਨ ਅਤੇ ਬਹੁਤ ਵਿਿਦਆਰਥੀ ਦਾਖਲ ਹੋ ਚੁੱਕੇ ਹਨ।ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਐਮ.ਏ. ਦੇ ਇਸ ਕੋਰਸ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਗਠਿਤ ਟੀਮ ਵੱਲੋਂ ਮੁਲਾਂਕਣ ਕੀਤਾ ਜਾ ਚੁੱਕਾ ਹੈ ਅਤੇ ਇਸੇ ਸੈਸ਼ਨ ਤੋਂ ਕੋਰਸ ਆਰੰਭ ਕਰਨ ਦੀ ਆਗਿਆ ਮਿਲ ਚੁੱਕੀ ਹੈ। ਵਰਨਣਯੋਗ ਹੈ ਕਿ ਉਪਰੋਕਤ ਤੋਂ ਬਿਨਾਂ ਕਾਲਜ ਵਿੱਚ ਪੋਸਟ ਗੈ੍ਰਜੂਏਸ਼ਨ ਵਿੱਚ ਐਮ.ਏ. (ਪੰਜਾਬੀ), ਐੱਮ.ਐੱਸ.ਸੀ. (ਬਾਇਓਟੈੱਕਨਾਲੋਜ਼ੀ), ਮੈਥੇਮੈਟਿਕਸ, ਐੱਮ.ਕਾਮ, ਐੱਮ.ਵਾੱਕ (ਫੂਡ ਪੋ੍ਰਸੈਸਿੰਗ), ਪੀ.ਜੀ.ਡੀ.ਸੀ.ਏ, ਐੱਮ.ਐੱਸ.ਸੀ. (ਆਈ.ਟੀ.), ਪੀ.ਜੀ. ਡਿਪਲੋਮਾ ਇਨ ਜ਼ਰਨੇਲਿਜ਼ਮ ਸਫ਼ਲਤਾਪੂਰਵਕ ਚੱਲ ਰਹੇ ਹਨ। ਇਸ ਦੇ ਨਾਲ ਹੀ ਮਿਤੀ 23 ਜੁਲਾਈ 2024 ਤੋਂ ਭਾਗ ਦੂਜਾ ਅਤੇ ਤੀਜਾ ਦੇ ਅਕਾਦਮਿਕ ਸੈਸ਼ਨ ਦੀ ਪੜ੍ਹਾਈ ਵੀ ਆਰੰਭ ਹੋ ਚੁੱਕੀ ਹੈ।