Go Back

ਬੇਲਾ ਕਾਲਜ ਦੇ ਫਿਜ਼ੀਕਲ ਸਾਇੰਸ ਵਿਭਾਗ ਵੱਲੋਂ ਕਰਵਾਇਆ ਗਿਆ ਵੈਬੀਨਾਰ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਫਿਜ਼ੀਕਲ ਸਾਇੰਸਜ਼ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਤਹਿਤ ਵੈਬੀਨਾਰ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ, ਕਿ ਕਾਲਜ ਦੇ ਫਿਜ਼ੀਕਲ ਸਾਇੰਸਜ਼ ਵਿਭਾਗ ਨੇ ਇੰਸਟੀਟਿਊਸ਼ਨ ਇੰਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ‘ਇੰਨੋਵੇਟਿਵ ਫਿਊਚਰ ਵਿੱਦ ਬੇਸਿਕ ਸਾਇੰਸਜ਼’ ਵਿਸ਼ੇ ਉੱਤੇ ਵੈਬੀਨਾਰ ਕਰਵਾਇਆ। ਡਾ. ਅਵਤਾਰ ਸਿੰਘ, ਵਿਿਗਆਨੀ, ਆਰ ਐਂਡ ਡੀ. ਯੂੁਨਿਟ ਮੌਲੀਕਿਊਲ ਇਨਕਾਰਪੋਰੇਸ਼ਨ ਫਲੋਰਿਡਾ, ਅਮਰੀਕਾ ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾ. ਸ਼ਾਹੀ ਨੇ ਮਾਹਿਰ ਬੁਲਾਰੇ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਭ ਦੇ ਰੂ-ਬ-ਰੂ ਕਰਵਾਇਆ। ਉਹਨਾਂ ਕਿਹਾ ਕਿ ਵੈਬੀਨਾਰ ਦਾ ਮੁੱਖ ਉਦੇਸ਼ ਫਿਜ਼ੀਕਲ ਸਾਇੰਸਜ਼ ਦੇ ਵਿਿਦਆਰਥੀਆਂ ਨੂੰ ਕਿੱਤਾਮੁਖੀ ਬਣਾਉਣਾ, ਵਿਦੇਸ਼ਾਂ ਵਿੱਚ ਉੱਚ ਸਿੱਖਿਆ, ਫੈੇਲੋਸ਼ਿਪ ਆਦਿ ਜ਼ਰੀਏ ਪੜ੍ਹਾਈ ਸਬੰਧੀ ਜਾਣਕਾਰੀ ਦੇਣਾ ਸੀ। ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਫਿਜ਼ੀਕਲ ਸਾਇੰਸਜ਼ ਸਿੱਧੇ ਰੂਪ ਵਿੱਚ ਮੈਡੀਕਲ ਤੇੇ ਟੈੇਕਨੀਕਲ ਵਿਿਗਆਨ ਨਾਲ ਜੁੜਿਆ ਹੈ ਜੋ ਨਵੇਂ ਉਪਕਰਨ ਬਣਾਉਣੇ, ਇੰਨਸਟਾਲ ਕਰਨੇ ਅਤੇ ਭਵਿੱਖ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਖੋਲਦਾ ਹੈ। ਡਾ. ਸਿੰਘ ਨੇ ਭਾਰਤੀ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਹੋ ਰਹੀਆਂ ਖੋਜਾਂ ਅਤੇ ਰੁਜ਼ਗਾਰਾਂ ਦੇ ਮੌਕਿਆਂ ਤੇ ਵੀ ਚਾਨਣਾ ਪਾਇਆ। ਵਿਭਾਗ ਮੁਖੀ ਪੋ੍ਰ. ਪਰਮਿੰਦਰ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਆਸ ਪ੍ਰਗਟਾਈ ਕਿ ਇਹ ਵੈਬੀਨਾਰ ਵਿਿਦਆਰਥੀਆਂ ਨੂੰ ਨਵੇਂ ਰਾਹਾਂ ਤੇ ਤੋਰਨ ਵਿੱਚ ਸਹਾਈ ਹੋਵੇਗਾ। ਇਸ ਵੈਬੀਨਾਰ ਵਿੱਚ 100 ਤੋਂ ਵੱਧ ਵਿਿਦਆਰਥੀਆਂ ਨੇ ਭਾਗ ਲਿਆ ਅਤੇ ਪੋ੍ਰ. ਰਮਨਜੀਤ ਕੌਰ ਨੇ ਮੰਚ ਦਾ ਸੰਚਾਲਨ ਬਾਖੂਬੀ ਕੀਤਾ। ਡਾ. ਅਣਖ ਸਿੰਘ, ਡਾ. ਦੀਪਿਕਾ, ਡਾ. ਬਲਜੀਤ ਕੌਰ, ਪੋ੍ਰ. ਰਿੰਪੀ ਚੌਧਰੀ, ਪ੍ਰੋ. ਹਰਪ੍ਰੀਤ ਕੌਰ, ਪੋ੍ਰ. ਰੁਪਿੰਦਰ ਕੌਰ ਇਸ ਵੈਬੀਨਾਰ ਵਿੱਚ ਮੌਜੂਦ ਸਨ।