ਬੇਲਾ ਕਾਲਜ ਦੇ ਬਾਇਓਟੈੱਕਨਾਲੋਜ਼ੀ ਤੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਕੀਤਾ ਵਿੱਦਿਆਕ ਦੌਰਾ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਬਾਇਓਟੈੱਕਨਾਲੋਜ਼ੀ ਅਤੇ ਫੂਡ ਪੋ੍ਸੈਸਿੰਗ ਵਿਭਾਗ ਨੇ ਕੋਕਾ ਕੋਲਾ ਇੰਡਸਟਰੀ, ਦੋਰਾਹਾ, ਲੁਧਿਆਣਾ ਯੂਨਿਟ-2 ਦਾ ਦੌਰਾ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਇਸ ਮੌਕੇ ਕਿਹਾ ਕਿ ਇਹ ਗਤੀਵਿਧੀਆਂ ਪੜ੍ਹਾਈ ਦੇ ਨਾਲ ਫੀਲਡ ਵਿਜ਼ਟ ਅਤੇ ਪ੍ਰੈਕਟੀਕਲ ਸਿਲੇਬਸ ਦੇ ਲਾਭ ਨੂੰ ਦਰਸਾਉਂਦੀਆਂ ਹਨ। ਇਸ ਵਿੱਦਿਅਕ ਦੌਰੇ ਬਾਰੇ ਵਿਭਾਗ ਦੇ ਮੁਖੀ ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਕੋਕਾ ਕੋਲਾ ਇੰਡਸਟਰੀ ਦੇ ਰਾਜੀਵ ਗਰਗ ਨੇ ਵਿਦਿਆਰਥੀਆਂ ਨੂੰ ਕੋਕਾ ਕੋਲਾ, ਲਿਮਕਾ ਨਾਲ ਸੰਬੰਧਿਤ ਲੋੜੀਂਦਾ ਸਮਾਨ, ਉਤਪਾਦਨ, ਟੈਸਟਿੰਗ ਅਤੇ ਮਾਰਕੀਟਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਵੱਖੋ-ਵੱਖ ਯੂਨਿਟਾਂ ਸੰਬੰਧੀ ਸੂਚਨਾ ਪ੍ਰਾਪਤ ਕੀਤੀ ਅਤੇ ਇੰਡਸਟਰੀ ਵਿੱਚ ਨੌਕਰੀ ਸੰਬੰਧੀ ਲੋੜੀਂਦੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਵਿਭਾਗ ਦੇ 120 ਦੇ ਕਰੀਬ ਵਿਦਿਆਰਥੀ ਸ਼ਾਮਲ ਸਨ ਅਤੇ ਸਹਾਇਕ ਪੋ੍. ਮਨਪ੍ਰੀਤ ਕੌਰ, ਪੋ੍. ਜਸਪ੍ਰੀਤ ਕੌਰ, ਪੋ੍. ਨਵਜੋਤ ਭਾਰਤੀ, ਪੋ੍. ਹਰਸ਼ਿਤਾ ਸੈਣੀ, ਪੋ੍. ਗੁਰਵਿੰਦਰ ਕੌਰ, ਡਾ. ਬਿਨੈਪ੍ਰੀਤ ਕੌਰ ਅਤੇ ਡਾ. ਰੀਮਾ ਦੇਵੀ ਸ਼ਾਮਲ ਸਨ।