Go Back

ਬੇਲਾ ਕਾਲਜ ਦੇ ਵਿਦਿਆਰਥੀਆਂ ਨੇ ‘ਨੈਸ਼ਨਲ ਫਰਟੀਲਾਈਜ਼ਰ ਲਿਮਿਟੇਡ’ ਨੰਗਲ ਦਾ ਕੀਤਾ ਦੌਰਾ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਫਿਜ਼ੀਕਲ ਸਾਇੰਸਜ਼ ਵਿਭਾਗ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਦੇ ਤਹਿਤ ‘ਰਾਸ਼ਟਰੀ ਖਾਦ ਲਿਮਿਟੇਡ’ (ਐਨ ਐਫ ਐਲ), ਨੰਗਲ ਦਾ ਵਿੱਦਿਅਕ ਦੌਰਾ ਕੀਤਾ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਵਿੱਚ ਬੀ.ਐਸ.ਸੀ (ਨਾਨ-ਮੈਡੀਕਲ) ਦੇ ਵਿਦਿਆਰਥੀਆਂ ਨੇ ਦੌਰਾ ਕੀਤਾ।ਉਹਨਾਂ ਨੇ ਦੱਸਿਆ ਕਿ ਰਾਸ਼ਟਰੀ ਖਾਦ ਲਿਮਿਟੇਡ ਨੰਗਲ ਯੂਨਿਟ ਵਿੱਚ ਅਮੋਨੀਆ, ਸੋਡੀਅਮ ਨਾਈਟੇ੍ਟ, ਸੋਡੀਅਮ ਨਾਈਟ੍ਰਾਈਟ ਅਤੇ ਨਾਈਟ੍ਰਿਕ ਐਸਿਡ ਵਰਗੇ ਵੱਖ-ਵੱਖ ਕਿਸਮ ਦੇ ਉਦਯੋਗਿਕ ਉਤਪਾਦਾਂ ਤੋਂ ਇਲਾਵਾ ਸਲਾਨਾ 5 ਲੱਖ ਮੀਟ੍ਰਿਕ ਟਨ ਯੂਰੀਆ ਦਾ ਉਤਪਾਦਨ ਹੁੰਦਾ ਹੈ। ਨੰਗਲ ਪਲਾਂਟ ਦੇਸ਼ ਦੇ ਸਭ ਤੋਂ ਪੁਰਾਣੇ ਖਾਦ ਪਲਾਟਾਂ ਵਿੱਚੋਂ ਇੱਕ ਹੈ। ਦੌਰੇ ਦੌਰਾਨ ਵਿਦਿਆਰਥੀਆਂ ਨੇ ਉਤਪਾਦਨ ਕਾਰਜਾਂ ਵਿੱਚ ਡੂੰਘੀ ਦਿਲਚਸਪੀ ਲਈ ਅਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਵਿਦਿਆਰਥੀਆਂ ਨੇ ਮਾਡਲ ਰੂਪ ਦੇ ਇੰਟਰਪ੍ਰੀਟੇਸ਼ਨ ਸੈਂਟਰ, ਯੂਰੀਆ ਪਲਾਂਟ, ਪੈਕੇਜਿੰਗ ਅਤੇ ਬੈਗਿੰਗ ਪਲਾਂਟ ਫੈਕਟਰੀ ਦੇ ਉਤਪਾਦਨ ਯੂਨਿਟ ਆਦਿ ਦਾ ਦੌਰਾ ਕੀਤਾ।ਰਾਸ਼ਟਰੀ ਖਾਦ ਪਲਾਂਟ ਦੇ ਐੱਚ.ਆਰ ਵਿਭਾਗ ਦੇ ਸਟਾਫ਼ ਸ. ਰਘੂਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਮਕੈਨੀਕਲ ਓਪਰੇਸ਼ਨ, ਹੀਟ ਟਰਾਂਸਫਰ, ਹੇਬਰ ਪੋ੍ਸੈਸ ਆਦਿ ਵਿਸ਼ਿਆਂ ਉੱਤੇ ਜਾਣਕਾਰੀ ਦਿੱਤੀ। ਸ਼੍ਰੀ ਸੋਹਣ ਲਾਲ (ਸਹਾਇਕ ਮੈਨੇਜਰ, ਪੀ.ਆਰ.ਓ) ਨੇ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰੇ ਵਿੱਚ ਫਿਜ਼ੀਕਲ ਸਾਇੰਸ ਦੇ ਵਿਭਾਗ ਮੁਖੀ ਪੋ੍. ਪਰਮਿੰਦਰ ਕੌਰ, ਡਾ. ਦੀਪਿਕਾ, ਪੋ੍. ਰਮਨਜੀਤ ਕੌਰ, ਡਾ. ਬਲਜੀਤ ਕੌਰ, ਪੋ੍. ਹਰਪ੍ਰੀਤ ਕੌਰ ਅਤੇ ਪੋ੍. ਰਿੰਪੀ ਚੌਧਰੀ ਸ਼ਾਮਿਲ ਸਨ।