ਬੇਲਾ ਕਾਲਜ ਵਿਖੇ ਐਨ.ਸੀ.ਸੀ. (ਨੇਵਲ) ਯੂਨਿਟ ਦੀ ਸ਼ੁਰੂਆਤ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਆਪਣੇ ਦਾਇਰੇ ਨੂੰ ਹੋਰ ਵਿਕਸਿਤ ਕਰਦਿਆਂ ਸੰਸਥਾ ਵਿਖੇ ਐਨ.ਸੀ.ਸੀ. ਦੀ ਜਲ ਸੈਨਾ (ਨੇਵਲ) ਦੀ ਪਲੇਠੀ ਯੂਨਿਟ ਦੀ ਸ਼ੁਰੂਆਤ ਕੀਤੀ ਹੈ।ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਸੰਸਥਾ ਨੇ ਸਦਾ ਹੀ ਇਲਾਕੇ ਅਤੇ ਇਸਦੇ ਨੌਜਵਾਨ ਵਰਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਜਲ ਸੈਨਾ ਯੂਨਿਟ ਦੀ ਸ਼ੁਰੂਆਤ ਨਾਲ ਜ਼ਰੂਰ ਹੀ ਵਿਿਦਆਰਥੀਆਂ ਲਈ ਭਵਿੱਖ ਵਿੱਚ ਚੰਗੇ ਰਾਹ ਖੁਲਣਗੇ। ਜਲ ਸੈਨਾ ਯੂਨਿਟ ਲਈ ਕੈਡਿਟਾਂ ਦੀ ਚੋਣ ਲਈ ਜਲ ਸੈਨਾ ਵੱਲੋਂ ਕਮਾਂਡਿੰਗ ਅਫ਼ਸਰ ਕੈਪਟਨ ਹਰਜੀਤ ਸਿੰਘ ਦਿਓਲ ਹਾਜ਼ਰ ਹੋਏ। ਉਹਨਾਂ ਐਨ.ਸੀ.ਸੀ. ਦੀ ਜਲ ਸੈਨਾ ਯੂਨਿਟ ਲਈ ਸੰਸਥਾ ਵਿੱਚੋਂ 18 ਕੈਡਿਟਾਂ ਦੀ ਚੋਣ ਕੀਤੀ, ਜਿਸ ਵਿੱਚ 10 ਲੜਕੇ ਅਤੇ 08 ਲੜਕੀਆਂ ਟਰਾਇਲ ਦੇ ਅਧਾਰ ‘ਤੇ ਚੁਣੇ ਗਏ।ਕੈਪਟਨ ਹਰਜੀਤ ਸਿੰਘ ਦਿਓਲ ਨੇ ਵਿਿਦਆਰਥੀਆਂ ਨੂੰ ਜਲ ਸੈਨਾ ਦੇ ਮਿਸ਼ਨ, ਵਿਜ਼ਨ ਅਤੇ ਗਤੀਵਿਧੀਆਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਚੁਣੇ ਗਏ ਵਿਿਦਆਰਥੀਆਂ ਨੂੰ ਵਧਾਈ ਦਿੱਤੀ।ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਹ ਯੂਨਿਟ ਦੇਸ਼ ਲਈ ਚੰਗੇ ਕੈਡਿਟ ਅਤੇ ਨਾਗਰਿਕ ਸਿਰਜਣ ਵਿੱਚ ਸਹਾਈ ਹੋਵੇਗੀ। ਵਰਨਣਯੋਗ ਹੈ ਕਿ ਕਾਲਜ ਦੀ ਇਸ ਯੂਨਿਟ ਦਾ ਸੀ. ਟੀ. ੳ. ਪੋ੍. ਅਮਰਜੀਤ ਸਿੰਘ ਂਨੂੰ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਡਾ. ਮਮਤਾ ਅਰੋੜਾ, ਲੈਫ਼ਟੀਨੈਂਟ ਪੋ੍ਰ. ਪ੍ਰਿਤਪਾਲ ਸਿੰਘ, ਮੁਖੀ ਸਰੀਰਿਕ ਸਿੱਖਿਆ ਅਤੇ ਪ੍ਰੋ. ਸੁਨੀਤਾ ਰਾਣੀ ਹਾਜ਼ਰ ਸਨ।