News & Events

Go Back

ਬੇਲਾ ਕਾਲਜ ਨੂੰ ਭਾਰਤ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ‘ਇੱਕ ਜਿਲ੍ਹਾ ਇੱਕ ਗਰੀਨ ਚੈਂਪੀਅਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੂੰ ਭਾਰਤ ਸਰਕਾਰ ਦੇ ਉੱਚ ਸਿੱਖਿਆ ਵਿਭਾਗ, ਸਿੱਖਿਆ ਮੰਤਰਾਲਾ ਵੱਲੋਂ “ਇੱਕ ਜਿਲ੍ਹਾ ਇੱਕ ਗਰੀਨ ਚੈਂਪੀਅਨ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ। ਇਸਦੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਮਹਾਤਮਾ ਗਾਂਧੀ ਨੈਸ਼ਨਲ ਕਾਂਸਲ ਆਫ ਰੂਰਲ ਐਜੂਕੇਸ਼ਨ ਵੱਲੋਂ ਸਵੱਛਤਾ ਅਤੇ ਜਲ ਸ਼ਕਤੀ ਮੁਲਾਂਕਣ ਸ਼ੀਟ ਭੇਜੀ ਗਈ ਸੀ ਜਿਸਨੂੰ 20 ਅਪ੍ਰੈਲ ਤੱਕ ਆਨ-ਲਾਈਨ ਜਮਾਂ ਕਰਵਾਉਣਾ ਜਰੂਰੀ ਸੀ। ਕਾਲਜ ਨੇ ਦਿਨ-ਰਾਤ ਸਰਕਾਰ ਦੇ ਦਿਸ਼ਾ –ਨਿਰਦੇਸ਼ਾਂ ਅਨੁਸਾਰ ਅਗਸਤ, 2020 ਤੋਂ ਲਗਾਤਾਰ ਕਮੇਟੀਆਂ ਬਣਾ ਕੇ ਗਰੀਨ ਚੈਂਪੀਅਨ ਐਵਾਰਡ ਲਈ ਕੰਮ ਕੀਤਾ, ਜਿਸ ਦੇ ਫਲਸਰੂਪ ਰੋਪੜ ਜਿਲ੍ਹੇ ਵਿੱਚੋਂ ਬੇਲਾ ਕਾਲਜ ਨੂੰ ‘ਇੱਕ ਜਿਲ੍ਹਾ ਇੱਕ ਗਰੀਨ ਚੈਂਪੀਅਨ ਐਵਾਰਡ’ ਮਿਿਲਆ ਹੈ ਜੋ ਕਿ ਕਾਲਜ ਅਤੇ ਇਲਾਕੇ ਲਈ ਬਹੁਤ ਮਾਣ ਵਾਲ਼ੀ ਗੱਲ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਸਵੱਛਤਾ ਨੂੰ ਵਿੱਦਿਅਕ ਅਦਾਰਿਆਂ ਵਿੱਚ ਹੀ ਵਿਕਸਿਤ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਬੇਲਾ ਕਾਲਜ ਨੇ ਸਾਇੰਸ, ਕਾਮਰਸ ਅਤੇ ਹਿਊਮੈਨਟੀਜ਼ ਦੇ ਵਿਿਦਆਰਥੀਆਂ ਨੂੰ ਹੀ ਜਾਗਰੂਕ ਨਹੀਂ ਕੀਤਾ ਬਲਕਿ ਪੂਰੇ ਦੇਸ਼ ਵਿੱਚ ਇਸਦੀ ਇੱਕ ਛਾਪ ਛੱਡੀ ਹੈ। ਉਨ੍ਹਾਂ ਭਾਰਤ ਸਰਕਾਰ ਦੇ ਐਮ.ਜੀ.ਨੀ.ਸੀ.ਆਰ.ਈ. ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਫ ਸੁਥਰੇ ਕੈਂਪਸਾਂ ਨੂੰ ਗਰੀਨ ਕੈਂਪਸਾਂ ਵਿੱਚ ਤਬਦੀਲ ਕਰਨ ਦੀ ਅਗਾਂਹ ਵਧੂ ਸੋਚ ਸਾਡੀਆਂ ਆਉਣ ਵਾਲ਼ੀ ਪੀੜੀਆਂ ਨੂੰ ਵਧੇਰੇ ਵਾਤਾਵਰਣ ਪੱਖੀ ਬਣਾਵੇਗੀ। ਸੈਪ ਦੇ ਕਨਵੀਨਰ ਡਾ.ਮਮਤਾ ਅਰੋੜਾ ਨੇ ਦੱਸਿਆ ਕਿ ਕਾਲਜ ਵੱਲੋਂ 379 ਪੇਜਾਂ ਦੀ ਰਿਪੋਰਟ ਸਿੱਖਿਆ ਵਿਭਾਗ ਨੂੰ ਭੇਜੀ ਗਈ ਸੀ ਜਿਸ ਵਿੱਚ ਵੱਖ-ਵੱਖ ਮਾਪਦੰਡ ਜਿਵੇਂ ਸਾਫ ਕੈਂਪਸ, ਕੂੜੇ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ, ਹਰਿਆ ਭਰਿਆ ਵਾਤਾਵਰਨ, ਸੂਰਜੀ ਊਰਜਾ ਪ੍ਰਬੰਧ, ਮੀਂਹ ਦੇ ਪਾਣੀ ਦੀ ਵਰਤੋਂ, ਜਲ ਸ਼ਕਤੀ ਅਭਿਆਨ ਸ਼ਾਮਿਲ ਸਨ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਉੱਚ ਸਿੱਖਿਆ ਵਿਭਾਗ ਦੀ ਪਹਿਲ ਕਦਮੀ ਨਾਲ ਇਸ ਦੇ ਅਦਾਰਿਆਂ ਵਿੱਚ ਸਵੱਛਤਾ ਮਿਸ਼ਨ ਬਹੁਤ ਅੱਗੇ ਪਹੁੰਚ ਚੁੱਕਾ ਹੈ। ਅਸੀਂ ਭਵਿੱਖ ਵਿੱਚ ਵੀ ਵੱਖ-ਵੱਖ ਅਭਿਆਸਾਂ ਨੂੰ ਇਸੇ ਤਰ੍ਹਾਂ ਸਥਾਪਤ ਕਰਦੇ ਰਹਾਂਗੇ। ਇਸ ਮੌਕੇ ਸੈਪ ਦੇ ਮੈਂਬਰ ਡਾ.ਬਲਜੀਤ ਸਿੰਘ, ਸਹਾਇਕ ਪ੍ਰੋ. ਸੁਨੀਤਾ ਰਾਣੀ, ਸਹਾਇਕ ਪ੍ਰੋ.ਅਮਰਜੀਤ ਸਿੰਘ, ਡਾ. ਹਰਪ੍ਰੀਤ ਕੌਰ, ਸਹਾਇਕ ਪ੍ਰੋ.ਤਰਨਜੀਤ ਕੌਰ, ਸਹਾਇਕ ਪ੍ਰੋ.ਗਗਨਦੀਪ ਕੌਰ, ਸਹਾਇਕ ਪ੍ਰੋ.ਪਰਮਿੰਦਰ ਕੌਰ, ਸਹਾਇਕ ਪ੍ਰੋ.ਇਕਬਾਲ ਸਿੰਘ, ਮਿਸ. ਸਮਰਿਤੀ, ਸਹਾਇਕ ਪ੍ਰੋ.ਰਮਨਦੀਪ ਕੌਰ ਸ਼ਾਮਿਲ ਸਨ।


-->