
‘ਤੀਆਂ ਤੀਜ ਦੀਆਂ’ ਪੰਜਾਬੀ ਸੱਭਿਆਚਾਰ ਨਾਲ਼ ਜੋੜਦਾ ਬੇਲਾ ਕਾਲਜ
ਪੰਜਾਬ ਦੀ ਧਰਤੀ ਮੇਲੇ ਤਿਉਹਾਰਾਂ ਦੀ ਧਰਤੀ ਹੈ। ਇੱਥੇ ਵੱਖ-ਵੱਖ ਰੁੱਤਾਂ ਦੇ ਵੱਖ-ਵੱਖ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਪੰਜਾਬੀ ਸਮਾਜ ਅਤੇ ਸੱਭਿਆਚਾਰ ਦੀ ਆਪਣੀ ਪਛਾਣ ਹੈ। ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ‘ਤੀਆਂ ਤੀਜ ਦੀਆਂ’ ਤਿਉਹਾਰ ਬਹੁਤ ਹੀ ਹਰਸ਼ੋ-ਹੁਲਾਸ ਨਾਲ਼ ਮਨਾਇਆ ਗਿਆ। ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ ਮਹੱਤਤਾ ਹੈ। ਪੰਜਾਬ ਵਿੱਚ ਤੀਆਂ ਦਾ ਤਿਓਹਾਰ ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਤੋਂ ਸ਼ੁਰੂ ਹੋ ਕੇ ਪੂਰਨਮਾਸੀ ਤੱਕ ਮਨਾਇਆ ਜਾਂਦਾ ਹੈ। ਤੀਆਂ ਤੋਂ ਪਹਿਲਾਂ ਭਰਾ ਆਪਣੀਆਂ ਵਿਆਹੀਆਂ ਭੈਣਾਂ ਨੂੰ ਸਹੁਰੇ ਘਰ ਤੋਂ ਪੇਕੇ ਘਰ ਲੈ ਕੇ ਆਉਂਦੇ ਹਨ ਜਾਂ ਜੋ ਕਿਸੇ ਕਾਰਣ ਨਹੀਂ ਆ ਸਕਦੀਆਂ ਉਹਨਾਂ ਵਾਸਤੇ ਸੰਧਾਰਾ ਭੇਜਿਆ ਜਾਂਦਾ ਹੈ। ਇਹ ਮਹੀਨਾ ਆਪਣੇ ਨਾਲ਼ ਰੱਖੜੀ ਦਾ ਤਿਉਹਾਰ ਵੀ ਲੈ ਕੇ ਆਉਂਦਾ ਹੈ। ਬੇਲਾ ਕਾਲਜ ਵਿੱਚ ਅਧਿਆਪਕਾਂ ਵੱਲੋਂ ਰੁੱਖਾਂ ਦੀ ਛਾਂਵੇਂ ਪੀਂਘ ਪਾ ਕੇ ਰੌਣਕਾਂ ਲਗਾਈਆਂ ਗਈਆਂ । ਸਟਾਫ ਵੱਲੋਂ ਪੀਘਾਂ ਨੂੰ ਝੂਟਣ ਦੇ ਨਾਲ਼-ਨਾਲ਼ ਕਿੱਕਲੀ ਪਾਈ ਗਈ। ਪੰਜਾਬੀ ਸੱਭਿਆਚਾਰ ਦੇ ਮੁਕਾਬਲੇ ਜਿਵੇਂ ਦੇਸੀ ਮਹੀਨੇ, ਪੰਜਾਬੀਆਂ ਦੇ ਰਵਾਇਤੀ ਗਹਿਣੇ, ਰਵਾਇਤੀ ਖੇਡਾਂ, ਮਹਿੰਦੀ ਲਾਉਣਾ ਆਦਿ ਕਰਵਾਏ ਗਏ। ਸਟੇਜ ਸਕੱਤਰ ਦੀ ਭੂਮਿਕਾ ਸਹਾਇਕ ਪ੍ਰੋ. ਰਮਨਦੀਪ ਕੌਰ ਅਤੇ ਸਹਾਇਕ ਪ੍ਰੋ. ਮਨਪ੍ਰੀਤ ਕੌਰ ਨੇ ਬਾਖੂਬੀ ਨਿਭਾਈ। ਬੋਲੀਆਂ ਦੁਆਰਾ ਮਾਵਾਂ- ਸੱਸਾਂ ਦੇ ਰਿਸ਼ਤਿਆਂ ਨੂੰ ਮਿਠਾਸ ਨਾਲ਼ ਭਰਨ ਦੀ ਪ੍ਰੇਰਣਾ ਦਿੱਤੀ ਗਈ। ਜੇਤੂ ਅਧਿਆਪਕ ਸਹਾਇਕ ਪ੍ਰੋ. ਹਰਪ੍ਰੀਤ ਕੌਰ, ਸਹਾਇਕ ਪ੍ਰੋ.ਮਨਪ੍ਰੀਤ ਕੌਰ ਅਤੇ ਸਹਾਇਕ ਪ੍ਰੋ.ਰੁਪਿੰਦਰ ਕੌਰ ਨੂੰ ਸਨਮਾਨਿਤ ਗਿਆ। ਸਾਰੇ ਅਧਿਆਪਕਾਂ ਦੁਆਰਾ ਤਿਆਰ ਕੀਤੇ ਖੀਰ ਪੂੜੇ, ਚੂਰੀ ਗੁਲਗੁਲੇ ਅਤੇ ਕਚੌਰੀਆਂ ਨਾਲ਼ ਸਾਰਾ ਵਾਤਾਵਰਣ ਮਹਿਕ ਉੱਠਿਆ। ਇਸ ਮੌਕੇ ਡਾ.ਮਮਤਾ ਅਰੋੜਾ, ਸਹਾਇਕ ਪ੍ਰੋ. ਸੁਨੀਤਾ ਰਾਣੀ, ਸਹਾਇਕ ਪ੍ਰੋ.ਪਰਮਿੰਦਰ ਕੌਰ, ਸਹਾਇਕ ਪ੍ਰੋ.ਰਮਨਜੀਤ ਕੌਰ, ਸਹਾਇਕ ਪ੍ਰੋ.ਜਸਪ੍ਰੀਤ ਕੌਰ, ਡਾ. ਅਵਨੀ ਵਿਜ, ਸਹਾਇਕ ਪ੍ਰੋ.ਪ੍ਰੀਤ ਕਮਲ ਕੌਰ, ਸਮੇਤ ਸਮੁੱਚਾ ਸਟਾਫ ਅਤੇ ਵਿਿਦਆਰਥੀ ਸ਼ਾਮਿਲ ਸਨ।