Go Back

ਬੇਲਾ ਕਾਲਜ ਦੇ ਖਿਡਾਰੀ ਨੇ ਜਿੱਤਿਆ ਸੀਨੀਅਰ ਨੈਸ਼ਨਲ ਵਿਚ ਚਾਂਦੀ ਦਾ ਤਗਮਾ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਖਿਡਾਰੀ ਅਰੁਣ ਕੁਮਾਰ ਨੇ ਸੀਨੀਅਰ ਨੈਸ਼ਨਲ (ਕਿੱਕ ਬਾਕਸਿੰਗ) ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ।ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੇ ਪੀ.ਜੀ.ਡੀ.ਸੀ.ਏ ਦੇ ਵਿਦਿਆਰਥੀ ਅਰੁਣ ਕੁਮਾਰ ਨੇ 94+ ਭਾਰ ਵਰਗ (ਕਿੱਕ ਬਾਕਸਿੰਗ) ਪੁਰਸ਼ ਵਿੱਚ ਭਾਗ ਲੈਂਦੇ ਹੋਏ, ਪਹਿਲਾਂ ਪੰਜਾਬ ਸੀਨੀਅਰ ਸਟੇਟ 2025-26, ਜੋ ਕਿ 9 ਜੂਨ ਨੂੰ ਮਾਨਸਾ ਵਿਖੇ ਹੋਈ, ਸੋਨ ਤਗਮਾ ਹਾਸਿਲ ਕਰਨ ਉਪਰੰਤ ਸੀਨੀਅਰ ਨੈਸ਼ਨਲ ਕਿੱਕ ਬਾਕਸਿੰਗ ਚਂੈਪੀਅਨਸ਼ਿਪ ਜੋ ਕਿ ਰਾਏਪੁਰ ਛੱਤੀਸਗੜ੍ਹ ਵਿਖੇ ਹੋਈ, 94+ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਖਿਡਾਰੀ ਅਰੁਣ ਕੁਮਾਰ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ਕਾਲਜ ਪਹੁੰਚਣ ਤੇ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਇਹ ਪ੍ਰਾਪਤੀ ਕਾਲਜ ਦੀ ਖੇਡ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਹੋਰ ਵਿਦਿਆਰਥੀਆਂ ਲਈ ਪੇ੍ਰਰਣਾ ਹੈ। ਉਹਨਾਂ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਲੈਫਟੀਨੈਂਟ ਪ੍ਰੋ. ਪ੍ਰਿਤਪਾਲ ਸਿੰਘ ਅਤੇ ਪ੍ਰੋ. ਅਮਰਜੀਤ ਨੂੰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਡਾ. ਸੈਲੇਸ਼ ਸ਼ਰਮਾ, ਡਾ. ਮਮਤਾ ਅਰੋੜਾ, ਪੋ੍ ਸੁਨੀਤਾ ਰਾਣੀ, ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।