
ਬੇਲਾ ਕਾਲਜ ਵੱਲੋਂ ਏ.ਆਈ.ਸੀ.ਟੀ.ਈ.ਸਪਾਂਸਰਡ ਛੇ-ਰੋਜ਼ਾ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਅਗਲੇ ਹਫਤੇ ਤੋਂ ਸ਼ੁਰੂ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਮਿਤੀ 22 ਸਤੰਬਰ ਤੋਂ 27 ਸਤੰਬਰ 2025 ਤੱਕ ਬਿਜ਼ਨਸ ਸਟੱਡੀਜ਼ ਵਿਭਾਗ ਵੱਲੋਂ ਛੇ ਦਿਨਾਂ ਦਾ ਆਫਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ) ਕਾਲਜ ਪ੍ਰਬੰਧਕ ਕਮੇਟੀ ਅਤੇ ਕਾਲਜ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।ਪ੍ਰੋਗਰਾਮ ਕੋਆਰਡੀਨੇਟਰ ਡਾ.ਗੁਰਲਾਲ ਸਿੰਘ (ਮੁਖੀ ਮੈਨੇਜ਼ਮੈਂਟ ਸੱਟਡੀਜ਼) ਅਤੇ ਡਾ.ਨਰੀਪਿੰਦਰ ਕੌਰ (ਕਾਮਰਸ ਵਿਭਾਗ) ਹਨ।ਇਹ ਐਫ.ਡੀ.ਪੀ.ਭਾਰਤ ਸਰਕਾਰ ਵੱਲੋਂ ਏ.ਆਈ.ਸੀ.ਟੀ.ਈ. (ਅਟਲ) ਵਿਕਸਿਤ ਭਾਰਤ ਅਭਿਆਨ ਤਹਿਤ ਕਾਲਜ ਨੂੰ ਮਿਲਿਆ ਹੈ, ਜਿਸ ਦਾ ਵਿਸ਼ਾ “ਡਿਜ਼ੀਟਲ ਮਾਰਕੀਟਿੰਗ ਤਕਨੀਕਾਂ” ਤੇ ਆਧਾਰਿਤ ਹੈ।ਇਹ ਆਪਣੇ ਆਪ ਵਿੱਚ ਹੀ ਕਾਲਜ ਦੀ ਮਾਣਮੱਤੀ ਪ੍ਰਾਪਤੀ ਹੈ।ਪ੍ਰੋਗਰਾਮ ਦੇ ਸੈਸ਼ਨ ਹਰ ਰੋਜ਼ ਸਵੇੇਰੇ 9 ਵਜਂੇ ਤੋਂ ਸ਼ਾਮ 4.30 ਵਜੇ ਤੱਕ ਕਾਲਜ ਦੇ ਸੈਮੀਨਾਰ ਹਾਲ ਵਿੱਚ ਹੋਣਗੇ। ਕਾਲਜ ਦੇ ਪ੍ਰਿੰਸੀਪਲ ਡਾ. ਸਤੰਵਤ ਕੌਰ ਸ਼ਾਹੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਧਿਆਪਕਾਂ ਅਤੇ ਖੋਜਾਰਥੀਆਂ ਲਈ ਨਵੇਂ ਡਿਜੀਟਲ ਯੱੁਗ ਦੀਆਂ ਤਕਨੀਕਾਂ ਨੂੰ ਸਮਝਣਾ ਅਤੇ ਉਹਨਾਂ ਰਾਹੀਂ ਵਿਦਿਆਰਥੀਆਂ ਨੂੰ ਸਿਖਲਾਈ ਦੇਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।ਇਸ ਪ੍ਰੋਗਰਾਮ ਵਿੱਚ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਲਗਭਗ 10 ਵਿਦਵਾਨ ਆਪਣੇ ਲੈਕਚਰ ਪੇਸ਼ ਕਰਨਗੇ।ਨਾਲ ਹੀ 50 ਦੇ ਕਰੀਬ, ਦੇਸ਼ ਭਰ ਤੋਂ ਕਾਲਜਾਂ ਦੇ ਅਧਿਆਪਕ ਅਤੇ ਖੋਜਾਰਥੀ ਇਸ ਵਿੱਚ ਪੰਜੀਕਰਣ ਕਰਵਾ ਚੁੱਕੇ ਹਨ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਨਾ ਸਿਰਫ ਅਧਿਆਪਕਾਂ ਦੀਆਂ ਯੋਗਤਾਵਾਂ ਨੂੰ ਨਿਖਾਰਦੇ ਹਨ, ਸਗੋਂ ਕਾਲਜ ਨੂੰ ਰਾਸ਼ਟਰੀ ਪੱਧਰ ਤੇ ਸ਼ਾਨ ਨਾਲ ਅੱਗੇ ਲਿਜਾਣ ਵਿੱਚ ਵੀ ਮੱਦਦਗਾਰ ਸਾਬਤ ਹੰਦੇ ਹਨ।