
ਬੇਲਾ ਕਾਲਜ ਦੇ ਨਵੇਂ ਪ੍ਰਸ਼ਾਸਨਿਕ ਦਫਤਰ ਦਾ ਉਦਘਾਟਨ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਆਟੋਨੋਮਸ ਸਟੇਟਸ ਪ੍ਰਾਪਤ ਹੋਣ ਤੇ ਸੰਸਥਾ ਦੇ ਨਵੇਂ ਪ੍ਰਸ਼ਾਸਨਿਕ ਦਫਤਰ ਦਾ ਉਦਘਾਟਨ, ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਦੁਆਰਾ ਕੀਤਾ ਗਿਆ।ਉਹਨਾਂ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬੇਲਾ ਕਾਲਜ ਵਿੱਚ ਅਨੇਕਾਂ ਸਕਾਰਾਤਮਿਕ ਬਦਲਾਅ ਹੋਣ ਜਾ ਰਹੇ ਹਨ ਤਾਂ ਜੋ ਪਂੇਡੂ ਖੇਤਰ ਦੀ ਇਹ ਸੰਸਥਾ ਆਪਣੇ ਨੌਜਵਾਨਾਂ ਨੂੰ ਤੱਸਲੀ ਬਖਸ਼ ਸੇਵਾਵਾਂ ਪ੍ਰਦਾਨ ਕਰ ਸਕੇ। ਆਪਣੇ ਸੰਦੇਸ਼ ਰਾਹੀਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਵਲੋਂ ਸੰਸਥਾ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਆਟੋਨੋਮਸ ਸਟੇਟਸ ਅਧੀਨ ਪੂਰਨ ਤਨਦੇਹੀ ਨਾਲ ਕਾਰਜ ਕਰਨ ਲਈ ਹਰ ਪਾਸਿੳਂ ਸਮਰੱਥ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਜ਼ਰੂਰਤ ਅਨੁਸਾਰ ਨਿਵੇਸ਼ ਕੀਤਾ ਜਾ ਰਿਹਾ ਹੈ। ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਸਮੂਹ ਸਟਾਫ਼ ਨੂੰ ਇਸ ਮੌਕੇ ਵਧਾਈ ਦਿੱਤੀ ਅਤੇ ਇਸ ਪ੍ਰਾਪਤੀ ਦਾ ਸਿਹਰਾ ਸਭਨਾਂ ਦੀ ਮਿਹਨਤ ਨੂੰ ਦਿੱਤਾ।ਉਹਨਾਂ ਯਕੀਨ ਦੁਆਇਆ ਕਿ ਸੰਸਥਾ ਆਪਣੇ ਪੱਧਰ ਨੂੰ ਖੁਦ ਮੁਲਾਂਕਣ ਕਰਕੇ ਉੱਚਾ ਚੁੱਕਦੀ ਆਈ ਹੈ ਅਤੇ ਅਗਾਂਹ ਤੋਂ ਵੀ ਆਪਣੇ ਇਲਾਕੇ ਦੀ ਸੇਵਾ ਲਈ ਜ਼ਰੂਰੀ ਕਦਮ ਚੁੱਕਦੀ ਰਹੇਗੀ। ਕਾਲਜ ਪ੍ਰਿੰਸੀਪਲ ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਆਟੋਨੋਮਸ ਦਰਜਾ ਪ੍ਰਾਪਤ ਹੋਣ ਕਾਰਨ ਸੰਸਥਾ ਦਾ ਕਾਰਜ ਭਾਰ ਅਤੇ ਹੋਰ ਅਨੇਕਾਂ ਜਿੰਮੇਵਾਰੀਆਂ ਵੱਧ ਜਾਂਦੀਆਂ ਹਨ, ਜਿਸ ਲਈ ਨਵੇਂ ਬੁਨਿਆਦੀ ਢਾਂਚੇ ਦੀ ਜ਼ਰੂਰਤ ਪਂੈਦੀ ਹੈ। ਉਹਨਾਂ ਕਿਹਾ ਕਿ ਨਵੇਂ ਦਫ਼ਤਰ ਦਾ ਉਦਘਾਟਨ ਇਸੇ ਹੀ ਲੜੀ ਦਾ ਹਿੱਸਾ ਹੈ। ਇਸ ਮੌਕੇ ਮੈਂਬਰ ਪ੍ਰਬੰਧਕ ਕਮੇਟੀ ਸ. ਗੁਰਮੇਲ ਸਿੰਘ, ਡਾ. ਸੈਲੇਸ਼ ਸ਼ਰਮਾ, ਡਾ. ਮਮਤਾ ਅਰੋੜਾ, ਪੋ੍ਰ. ਸੁਨੀਤਾ ਰਾਣੀ ਤੇ ਸੰਸਥਾ ਦਾ ਸਮੂਹ ਸਟਾਫ਼ ਤੇ ਵਿਿਦਆਰਥੀ ਹਾਜ਼ਰ ਸੀ।