
ਬੇਲਾ ਕਾਲਜ ਵਿੱਚ ਆਈ.ਟੀ.ਖੇਤਰ ਵਿੱਚ ਨਵੀਆਂ ਟੈਕਨੋਲੋਜੀਆਂ ਬਾਰੇ ਸੈਮੀਨਾਰ, ਨੋਵਮ ਕੰਟਰੋਲਜ਼ ਨਾਲ ਸਮਝੌਤਾ ਪੱਤਰ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਕੰਪਿਊਟਰ ਵਿਭਾਗ ਵੱਲੋਂ ਆਈ.ਟੀ.ਖੇਤਰ ਵਿੱਚ ਨਵੀਆਂ ਟੈਕਨੋਲੋਜੀਆਂ ਅਤੇ ਟ੍ਰੇਡਾਂ ਬਾਰੇ ਇੱਕ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਨੋਵਮ ਕੰਟਰੋਲਜ਼, ਮੋਹਾਲੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਸੈਮੀਨਾਰ ਦਾ ਉਦਘਾਟਨ ਕੀਤਾ ਅਤੇ ਵਰਕਸ਼ਾਪ ਦੀ ਮਹੱਤਤਾ ‘ਤੇ ਚਰਚਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪੋ੍ਰਗਰਾਮ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਨਾਲ ਰੁਬਰੂ ਕਰਵਾਉਣ ਅਤੇ ਉਹਨਾਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਉਦਯੋਗ ਵਿੱਚ ਆਉਣ ਵਾਲੀਆਂ ਤਬਦੀਲੀਆਂ ਨਾਲ ਜਾਣੂ ਕਰਾਉਂਦੇ ਹਨ। ਇਸ ਦੇ ਨਾਲ ਕਾਲਜ ਅਤੇ ਨੋਵਮ ਕੰਟਰੋਲਜ਼ ਦੇ ਵਿਚਕਾਰ ਸਮਝੌਤਾ ਪੱਤਰ (MOU) ‘ਤੇ ਦਸਤਖਤ ਵੀ ਕੀਤੇ ਗਏ, ਜਿਸ ਰਾਹੀਂ ਵਿਦਿਆਰਥੀਆਂ ਨੂੰ ਨਵੇਂ ਸਧਾਰਨ ਅਤੇ ਤਕਨੀਕੀ ਸਹਿਯੋਗ ਦੀ ਪ੍ਰਾਪਤੀ ਹੋਵੇਗੀ। ਵਿਭਾਗ ਮੁਖੀ ਪੋ੍. ਰਾਕੇਸ਼ ਜੋਸ਼ੀ ਨੇ ਸੈਮੀਨਾਰ ਦੇ ਦੌਰਾਨ ਵਿਦਿਆਰਥੀਆਂ ਨੂੰ ਨਵੇਂ ਟ੍ਰੇਡਾਂ ਅਤੇ ਆਈ.ਟੀ. ਖੇਤਰ ਵਿੱਚ ਆ ਰਹੀਆਂ ਤਕਨੀਕੀ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਇਹ ਟੈਕਨੋਲੋਜੀਆਂ ਭਵਿੱਖ ਵਿੱਚ ਉਦਯੋਗ ਦੇ ਰੁਝਾਨਾਂ ਨੂੰ ਪ੍ਰਭਾਵਿਤ ਕਰਨਗੀਆਂ। ਇਸ ਸੈਮੀਨਾਰ ਨੂੰ ਸਫ਼ਲ ਬਣਾਉਣ ਲਈ ਵਿਭਾਗ ਦਾ ਸਾਰੇ ਅਧਿਆਪਕਾਂ ਨੇ ਮੁੱਖ ਭੂੁਮਿਕਾ ਨਿਭਾਈ, ਅਤੇ ਇਸ ਮੌਕੇ ਤੇ ਵਿਦਿਆਰਥੀਆਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਡਾ. ਮਮਤਾ ਅਰੋੜਾ, ਪ੍ਰੋ. ਨੀਤੂ ਸ਼ਰਮਾ, ਪੋ੍ਰ. ਦਿਨੇਸ਼ ਕੁਮਾਰ, ਪੋ੍ਰ. ਕਿਰਨਦੀਪ ਕੌਰ, ਪੋ੍ਰ. ਰੁਪਿੰਦਰ ਕੌਰ, ਪੋ੍ਰ. ਜਸਪ੍ਰੀਤ ਕੌਰ ਅਤੇ ਪੋ੍ਰ. ਗੁਰਸ਼ਰਨ ਕੌਰ ਨੇ ਵੀ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ।