
ਬੇਲਾ ਕਾਲਜ ਵਿਖੇ ਸਾਬਕਾ ਵਿਦਿਆਰਥੀ ਸ.ਦਲਜੀਤ ਸਿੰਘ ਰਾਣਾ ਦੀ ਪ੍ਰਾਪਤੀ ਤੇ ਖੁਸ਼ੀ ਦੀ ਲਹਿਰ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋ ਇਸਦੇ ਸਾਬਕਾ ਵਿਦਿਆਰਥੀ ਸ.ਦਲਜੀਤ ਸਿੰਘ ਰਾਣਾ ਏ.ਆਈ.ਜੀ.ਵਿਜੀਲੈਂਸ,ਪੰਜਾਬ ਵਲੋਂ ਅੰਤਰਰਾਸ਼ਟਰੀ ਪੁਲਿਸ ਗੇਮਜ਼, ਐਲਬਾਮਾ USA ਵਿਖੇ ਜੈਵਲਿਨ ਥ੍ਰੋਅ ਵਿੱਚ ਸੋਨ ਤਗਮਾ ਹਾਸਿਲ ਕੀਤਾ ਗਿਆ।ਇਸ ਮੌਕੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸ.ਦਲਜੀਤ ਸਿੰਘ ਰਾਣਾ ਨੇ ਬੇਲਾ ਕਾਲਜ ਦੇ ਵਿਦਿਆਰਥੀ ਵਜੋਂ ਜਨਵਰੀ 1990 ਵਿੱਚ ਆਲ ਇੰਡੀਆ ਅੰਤਰ-ਯੂਨੀਵਰਸਿਟੀ ਖੇਡਾਂ ਵਿਚ ਜੈਵਲਿਨ ਥਰੋ ਵਿੱਚ ਗੋਲਡ ਮੈਡਲ ਹਾਸਲ ਕੀਤਾ ਸੀ।ਅੰਤਰ- ਰਾਸ਼ਟਰੀ ਪੁਲਿਸ ਗੇਮਜ਼ ਵਿੱਚ ਸ.ਦਲਜੀਤ ਸਿੰਘ ਰਾਣਾ ਨੇ ਆਪਣੇ ਹੀ 2005 ਦੇ ਰਿਕਾਰਡ ਨੂੰ ਮਾਤ ਪਾਉਂਦਿਆਂ ਇਹ ਤਮਗਾ ਆਪਣੇ ਨਾਮ ਕੀਤਾ ਹੈ।ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆਂ ਨੇ ਸ.ਦਲਜੀਤ ਸਿਘ ਰਾਣਾ ਨੂੰ ਵਿਸ਼ਵ ਪੁਲਿਸ ਖੇਡਾਂ ਵਿਚ ਕੀਤੀ ਇਸ ਮਾਣਮੱਤੀ ਉਪਲੱਬਧੀ ਲਈ ਮੁਬਾਰਕਬਾਦ ਦਿੱਤੀ।ਉਹਨਾਂ ਆਸ ਜਤਾਈ ਕਿ ਇਹ ਰਿਕਾਰਡ ਅਤੇ ਜਿੱਤ ਨੌਜਵਾਨਾਂ ਨੂੰ ਨਵੀ ਸੇਧ ਦੇਵੇਗੀ।ਸਕੱਤਰ ਸ. ਜਗਵਿੰਦਰ ਸਿਘ ਪੰਮੀ ਨੇ ਸ. ਦਲਜੀਤ ਸਿੰਘ ਰਾਣਾ ਦੀ ਮਿਹਨਤ,ਲਗਨ ਅਤੇ ਪੁਲਿਸ ਸੇਵਾ ਦੇ ਨਾਲ ਖੇਡ ਖੇਤਰ ਵਿਚ ਇਸ ਵੱਡੇ ਅਹਿਮ ਪੜਾਅ ਤੇ ਪਹੁੰਚਣ ਦੀ ਵਧਾਈ ਦਿੱਤੀ।ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਬੇਲਾ ਕਾਲਜ ਨੇ ਸਦਾ ਹੀ ਆਪਣੇ ਵਿਦਿਆਰਥੀਆਂ ਨੂੰ ਅਗਾਂਹ ਵਧੂ ਸੋਚ ਅਤੇ ਦ੍ਰਿੜਤਾ ਨਾਲ ਅਣਥੱਕ ਮਿਹਨਤ ਲਈ ਪ੍ਰੇਰਿਆ ਹੈ ਅਤੇ ਸ. ਦਲਜੀਤ ਸਿੰਘ ਰਾਣਾ ਨੇ ਇਸ ਨੂੰ ਸੱਚ ਦਾ ਜਾਮਾ ਪਹਿਨਾਇਆ ਹੈ।ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਉਪਲਬਧੀਆਂ ਉੱਤੇ ਸੰਸਥਾਵਾਂ ਸਦਾ ਹੀ ਰਸ਼ਕ ਕਰਦੀਆਂ ਹਨ ਅਤੇ ਬੇਲਾ ਕਾਲਜ ਦਾ ਸਿਰ ਅੱਜ ਫ਼ਖਰ ਨਾਲ ਉੱਚਾ ਹੋਇਆ ਹੈ।ਇਸ ਮੌਕੇ ਸਟਾਫ ਅਤੇ ਵਿਦਿਆਰਥੀਆਂ ਨਾਲ ਇਹ ਖੁਸ਼ੀ ਸਾਂਝੀ ਕੀਤੀ ਗਈ।