ਪ੍ਰਿੰਸੀਪਲ ਬੇਲਾ ਕਾਲਜ ਐਨ.ਐਫ. ਈ. ਡੀ. ਵੱਲੋਂ ਸਨਮਾਨਿਤ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਮੌਜੂਦਾ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੂੰ ਨੈਸ਼ਨਲ ਫਾਊਂਡੇਸ਼ਨ ਫਾਰ ਇੰਟਰਪ੍ਰੀਨਿਊਸ਼ਿਪ ਡਿਵੈਲਪਮੈਂਟ ( ਐਨ.ਐਫ. ਈ. ਡੀ.) ਵੱਲੋਂ 15 ਵੇਂ ਰਾਸ਼ਟਰੀ ਅਧਿਆਪਕ ਦਿਵਸ 2024 ਮੌਕੇ, ਉਹਨਾਂ ਦੀਆਂ ਬੇਹਤਰੀਨ ਸੇਵਾਵਾਂ ਅਤੇ ਅਕਾਦਮਿਕ ਵਿਦਵਤਾ ਲਈ “ਆਊਟ ਸਟੈਂਡਿਗ ਐਜੂਕੇਟਰ ਐਂਡ ਸਕਾਲਰ ਅਵਾਰਡ ਇੰਨ ਕੈਮਿਸਟਰੀ” ਨਾਲ ਸਨਮਾਨਿਤ ਕੀਤਾ ਗਿਆ । ਇਹ ਸਨਮਾਨ ਡਾ. ਸ਼ਾਹੀ ਨੂੰ ਉਹਨਾਂ ਦੇ 34 ਵਰਿਆਂ ਦੀਆਂ ਅਧਿਆਪਨ ਦੇ ਖੇਤਰ ਵਿੱਚ ਨਿਭਾਈਆਂ ਸੇਵਾਵਾਂ, ਅੰਤਰਰਾਸ਼ਟਰੀ ਪੱਧਰ ਦੇ ਜਰਨਲਾਂ ਰਾਇਲ ਸੋਸਾਇਟੀ ਆਫ ਕੈਮਿਸਟਰੀ, ਸਪਰਿੰਗਰ, ਐਲਸਵੇਅਰ, ਟੇਲਰ ਐਂਡ ਫਰਾਂਸਿਸ ਆਦਿ ਵਿੱਚ ਰਿਸਰਚ ਪਬਲੀਕੇਸ਼ਨਜ਼, 24.22 ਲੱਖ ਰੁਪਏ ਦੇ ਖੋਜ ਪੋ੍ਰਜੈਕਟ ਜੋ ਕਿ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ, ਚੰਡੀਗੜ ਆਦਿ ਜਿਹੀਆਂ ਬੇਸ਼ੁਮਾਰ ਉਪਲਬਧੀਆਂ ਨੂੰ ਪਛਾਣਦਿਆਂ ਦਿੱਤਾ ਗਿਆ । ਇਥੇ ਇਹ ਵਰਨਣਯੋਗ ਹੈ ਕਿ ਇਹ ਐਵਾਰਡ ਅਕਾਦਮਿਕ ਗੁਣਵੱਤਾ, ਤਜਰਬਾ, ਖੋਜ ਦਾ ਸਮਾਜਿਕ ਸਰੋਕਾਰ, ਆਪਣੇ ਖੇਤਰ ਦੀਆਂ ਉਪਲਬਧੀਆਂ, ਸਹਿ ਵਿੱਦਿਅਕ ਅਤੇ ਹੋਰ ਗਤੀਵਿਧੀਆਂ ਵਿੱਚ ਪਾਏ ਯੋਗਦਾਨ ਲਈ ਦਿੱਤਾ ਜਾਂਦਾ ਹੈ ।ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਗੀਂਆ ਨੇ ਕਿਹਾ ਕਿ ਡਾ. ਸ਼ਾਹੀ ਬਹੁਤ ਹੀ ਸੂਝਵਾਨ ਤੇ ਮਿਹਨਤੀ ਸਖਸ਼ੀਅਤ ਹਨ ।ਉਹਨਾਂ ਦੀ ਸਮਰੱਥ ਅਗਵਾਈ ਕਰਕੇ ਹੀ ਬੇਲਾ ਕਾਲਜ ਹਰ ਖੇਤਰ ਵਿੱਚ ਪ੍ਰਸਿੱਧੀ ਹਾਸਲ ਕਰ ਰਿਹਾ ਹੈ ।ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਉਹਨਾਂ ਦਾ ਸਨਮਾਨ, ਸਮੁੱਚੀ ਸੰਸਥਾ ਲਈ ਮਾਣ ਦੀ ਗੱਲ ਹੈ ।ਉਹਨਾਂ ਡਾ. ਸ਼ਾਹੀ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ ।