Go Back

ਬੇਲਾ ਕਾਲਜ ਵੱਲੋਂ ਐਮ.ਓ.ਯੂ. ਸਾਇਨ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵੱਲੋਂ ਵਿਦਿਆਰਥੀਆਂ ਲਈ ਸਿੱਖਿਆ ਦੇ ਪਸਾਰ ਨੂੰ ਮੁੱਖ ਰੱਖਦਿਆਂ ਵੈਟੇਰਨਜ਼ ਅਕਾਦਮੀ, ਮੋਹਾਲੀ ਦੇ ਨਾਲ ਮੈਮੋਰੰਡਮ ਆਫ਼ ਅੰਡਰਸਟੈਡਿੰਗ ਸਾਇਨ ਕੀਤਾ ਗਿਆ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਐਮ.ਓ.ਯੂ. ਅਕਾਦਮੀ ਦੇ ਡਾਇਰੈਕਟਰ ਸ਼੍ਰੀ ਰਵਿੰਦਰ ਠਾਕੁਰ ਦੀ ਹਾਜ਼ਰੀ ਵਿੱਚ ਸਾਇਨ ਹੋਇਆ ਅਤੇ ਕਾਮਰਸ ਵਿਭਾਗ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ। ਉਹਨਾਂ ਇਸ ਦੇ ਮਹੱਤਵ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਅਕਾਦਮੀ ਸੰਸਥਾ ਵਿੱਚ ਵਰਕਸ਼ਾਪ, ਸੈਮੀਨਾਰ, ਮਾਹਿਰ ਭਾਸ਼ਣ ਅਤੇ ਮੌਕ ਟੈਸਟ ਆਦਿ ਕਰਵਾਉਣ ਵਿੱਚ ਸੰਸਥਾ ਦੀ ਸਹਾਇਤਾ ਕਰੇਗੀ। ਉਪਰੋਕਤ ਤੋਂ ਬਿਨਾਂ ਅਕਾਦਮੀ ਦੇ ਆਨਲਾਈਨ ਅਤੇ ਡਿਜ਼ੀਟਲ ਪਲੇਟਫਾਰਮ ਦੇ ਜ਼ਰੀਏ ਵਿਦਿਆਰਥੀਆਂ ਨੂੰ ਸਹੀ ਕਾਊਂਸਲਿੰਗ ਦੇਣ ਵਿੱਚ ਸਹਾਈ ਸਿੱਧ ਹੋਵੇਗੀ। ਇਸ ਮੌਕੇ ਸ਼੍ਰੀ ਰਵਿੰਦਰ ਠਾਕੁਰ ਨੇ ਸੰਸਥਾ ਦਾ ਧੰਨਵਾਦ ਵਿਅਕਤ ਕੀਤਾ ਅਤੇ ਕਿਹਾ ਕਿ ਬੇਲਾ ਕਾਲਜ ਨਾਲ ਜੁੜਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਉਹਨਾਂ ਭਰੋਸਾ ਦਿਵਾਇਆ ਕਿ ਵੈਟੇਰਨਜ਼ ਅਕਾਦਮੀ ਹਰ ਜ਼ਰੀਏ ਵਿਦਿਆਰਥੀਆਂ ਦੀ ਮੱਦਦ ਲਈ ਤਤਪਰ ਰਹੇਗੀ। ਵਿਭਾਗ ਮੁਖੀ ਪ੍ਰੋ. ਇਸ਼ੂ ਬਾਲਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਪੋ੍ਰ. ਗਗਨਦੀਪ ਕੌਰ, ਡਾ. ਨਰਿਪਇੰਦਰ ਕੌਰ, ਪੋ੍ਰ. ਨਵਨੀਤ ਕੌਰ, ਡਾ. ਸੰਦੀਪ ਕੌਰ ਪ੍ਰਧਾਨ, ਆਈ.ਆਈ.ਸੀ. ਆਦਿ ਹਾਜ਼ਰ ਸਨ।